ਮੰਤਰੀ ਮਹਾਰਾਜ ਕ੍ਰੋਧ ਤੇ ਕਾਬੂ ਪਾਓ। ਯੁਵਰਾਜ ਨੇ ਖਿਮਾ ਕਰ ਦਿਓ। ਕੁਝ ਦਿਨਾਂ ਚ ਗੱਲ ਆਪੇ ਆਈ ਗਈ ਹੋ ਜਾਏਗੀ।
ਤ੍ਰਿਆਅਰੁਣ : ਨਹੀਂ! ਇਹ ਨਹੀਂ ਹੋ ਸਕਦਾ! ਯੁਵਰਾਜ ਹੋਣ ਨਾਲ ਗਲਤ ਗੱਲ ਠੀਕ ਨਹੀਂ ਹੋ ਜਾਂਦੀ! ਪਾਪ ਪੰਨ ਨਹੀਂ ਹੋ ਜਾਂਦਾ! ਨਾਲੇ ਮੈਂ ਬਾਹਮਣਾ ਤੇ ਹੋਰ ਲੋਕਾਂ ਦੇ ਸਾਹਮਣੇ ਕਹਿ ਚਕਾ ਹਾ ਕਿ ਇਸ ਗੱਲ ਦਾ ਨਿਰਣਾ ਖੁੱਲ੍ਹੀ ਸਭਾ ਵਿੱਚ ਹੋਵੇਗਾ। ਧਰਮ ਗੁਰੂ ਵਸਿਸ਼ਠ ਇਸ ਦਾ ਨਿਰਣਾ ਕਰਨਗੇ। "
ਮੰਤਰੀ: (ਹਿਚਕਚਾਉਂਦਾ ਹੋਇਆ) ਮਹਾਰਾਜ, ਮੇਰੇ। ਮਨ ਵਿਚ ਕੁਝ ਸ਼ੰਕਾ ਹੈ!
ਤ੍ਰਿਆਅਰੁਣ ਬੋਲੋ, ਕੀ ਸ਼ੰਕਾ ਹੈ ?
ਮੰਤਰੀ ਮਹਾਰਾਜ, ਯੁਵਰਾਜ ਨੂੰ ਧਰਮ ਗੁਰੂ ਦੇ ਸਾਹਮਣੇ ਪੇਸ ਕਰਨਾ ... ਇਹ ਯੰਤ ਨਹੀਂ ਹੋਵੇਗਾ!
ਤ੍ਰਿਆਅਰੁਣ : ਨਹੀਂ! ਮੈਂ ਵਚਨ ਦੇ ਚੁੱਕਾ ਹਾਂ। ਇਸ ਗੱਲ ਦਾ ਨਿਰਣਾ ਧਰਮ-ਸਭਾ 'ਚ ਹੀ ਹੋਵੇਗਾ।
ਮੰਤਰੀ (ਸਿਰ ਝੁਕਾਉਂਦਾ ਹੋਇਆ) ਜੋ ਆਦੇਸ਼, ਮਹਾਰਾਜ!
(ਮੰਤਰੀ ਜਾਂਦਾ ਹੈ।)