ਦ੍ਰਿਸ਼ 7
(ਅਯੋਧਿਆ ਦਾ ਚੌਰਾਹਾ। ਕੁਛ ਲੋਕ ਖੜ੍ਹੇ ਗੱਲਾਂ ਕਰ ਰਹੇ ਹਨ। ਕੁਝ ਆ ਜਾ ਰਹੇ ਹਨ। ਦੇ ਰਾਜ-ਕਰਮਚਾਰੀ ਨਗਾਰੇ ਤੇ ਚੋਟ ਕਰਦੇ ਹੋਏ ਐਲਾਨ ਕਰ ਰਹੇ ਹਨ।)
ਰਾਜ-ਕਰਮਚਾਰੀ : ਸੁਣੋ .. ! ਸੁਣੇ ...!! ਸੁਣੋ !!! ਅਯੋਧਿਆ ਦੇ ਨਗਰ-ਵਾਸੀਓ ਸੁਣੇ ! ਮਹਾਰਾਜ ਤ੍ਰਿਆਅਰੁਣ ਦਾ ਆਦੇਸ਼ ਸੁਣੋ! ਇਸ ਨਗਰ ਦੇ ਵਾਸੀ ਸੋਮਸ਼ਰਮਾ ਦਾ ਆਰੋਪ ਹੈ ਕਿ ਰਾਜਕੁਮਾਰ ਸਤਿਆਵ੍ਰਤ ਨੇ ਉਸ ਦੀ ਬੇਟੀ ਚਿਤ੍ਰਲੇਖਾ ਨੂੰ ਵਿਆਹ ਦੇ ਮੰਡਪ ਚੋਂ ਉਠਾ ਲਿਆਂਦਾ ਹੈ। ਮਹਾਰਾਜ ਤ੍ਰਿਆਅਰੁਣ ਦਾ ਆਦੇਸ਼ ਹੈ ਕਿ ਇਸ ਗੱਲ ਦਾ ਨਿਪਟਾਰਾ ਕਰਨ ਲਈ ਧਰਮ-ਸਭਾ ਬੁਲਾਈ ਜਾਏ। ਕੱਲ੍ਹ ਇਸ ਧਰਮ-ਸਭਾ ਵਿਚ ਰਾਜਕੁਮਾਰ ਸਤਿਆਵ੍ਰਤ ਨੂੰ ਧਰਮ ਗੁਰੂ ਵਸਿਸ਼ਠ ਦੇ ਸਾਹਮਣੇ ਪੇਸ਼ ਕੀਤਾ ਜਾਏਗਾ । ਸੁਣੋ...! ਸੁਣੋ !! ਸੁਣੋ...!!!
(ਰਾਜ-ਕਰਮਚਾਰੀ ਐਲਾਨ ਕਰਦੇ ਹੋਏ ਜਾਂਦੇ ਹਨ ।)