ਦ੍ਰਿਸ਼ 8
(ਖੁੱਲ੍ਹਾ ਮੈਦਾਨ । ਵਿਚਕਾਰ ਸਭਾ-ਮੰਚ ਹੈ। ਓਥੇ ਇਕੱਠੇ ਹੋਏ ਹਰ ਤਰ੍ਹਾਂ ਦੇ ਲੋਕ ਆਪਸ ਵਿਚ ਗੱਲਾ ਕਰ ਰਹੇ ਹਨ। ਸਤਿਆਵ੍ਰਤ ਅਤੇ ਸੁਧਰਮਾ ਵੀ ਓਥੇ ਹਨ। ਹੇਠਲੇ ਵਰਗ ਦੇ ਦੋ ਜਣੇ ਗੋਡੇ ਟੇਕ ਕੇ ਬੜੀ ਦੀਨ ਭਾਵਨਾ ਨਾਲ ਪ੍ਰਾਰਥਨਾ ਆਰੰਭ ਕਰਦੇ ਹਨ।)
ਪ੍ਰਾਰਥਨਾ : ਹੇ ਧਰਮ ਗੁਰੂ!
ਹੇ ਧਰਮ-ਗੁਰੂ!!
ਹੈ ਕਿੱਥੇ ਮੁੱਕੇਗੀ ਕਹਾਣੀ ?
ਤੁਸੀਂ ਕੀਤੀ ਸ਼ੁਰੂ ।
ਹੇ ਧਰਮ ਗੁਰੂ!
ਹੇ ਧਰਮ-ਗੁਰੂ!!
ਹੇ....।
(ਪ੍ਰਾਰਥਨਾ ਜਿਵੇਂ ਖ਼ਤਮ ਹੋ ਰਹੀ ਹੋਵੇ ਪਰ ਫਿਰ ਆਵਾਜ਼ ਉੱਚੀ ਉੱਠਦੀ ਹੈ।)
ਬਣਿਆ ਧਰਮ ਹੈ ਬੰਦੇ ਲਈ
ਜਾਂ ਬੰਦਾ ਧਰਮ ਲਈ ?
ਕਿਹੜਾ ਮਾਰਗ ਕੂੜ ਦਾ
ਤੇ ਕਿਹੜਾ ਸੱਚ ਸਹੀ ?