ਕੌਣ ਦੇਵੇਗਾ ਐਸੇ ਉੱਤਰ ?
ਸੱਚ ਝੂਠ ਜੇ ਆਵੇ ਨਿੱਤਰ।
ਹੇ ਧਰਮ ਗੁਰੂ!
(ਇਕ ਪਲ ਦੀ ਚੁੱਪ ਦੇ ਬਾਅਦ ਚਿਹਰਿਆਂ ਤੋਂ ਭਾਵ ਸਪਸ਼ਟ ਹੁੰਦਾ ਹੈ ਕਿ ਇਨ੍ਹਾਂ ਸਵਾਲਾਂ ਦਾ ਉਤਰ ਏਥੇ ਖੜ੍ਹੇ ਲੋਕਾਂ ਵਿਚੋਂ ਕੋਈ ਨਹੀਂ ਦੇ ਸਕਦਾ। ਪ੍ਰਾਰਥਨਾ ਫਿਰ ਸ਼ੁਰੂ ਹੁੰਦੀ ਹੈ।
ਪ੍ਰਾਰਥਨਾ: ਕੌਣ ਕਰੇ ਨਿਤਾਰਾ
ਕਿੱਥੇ ਜਾਈਏ ?
ਪਾਪ ਤੇ ਪੁੰਨ ਦੀ
ਗੱਲ ਉਠਾਈਏ।
ਝੂਠ ਤੇ ਸੱਚ ਦੀ
ਕਲ੍ਹਾ ਮਿਟਾਈਏ।
ਡਰ ਤੇ ਭੈਅ ਤੋਂ
ਮੁਕਤੀ ਪਾਈਏ।
ਮੁਕਤੀ ਪਾਈਏ!
ਮੁਕਤੀ ਪਾਈਏ!
ਹੇ ਧਰਮ ਗੁਰੂ!
ਹੇ ਧਰਮ-ਗੁਰੂ!!
ਦੁਬਿਧਾ, ਚਿੰਤਾ
ਬਹੁਤ ਸਤਾਏ!
ਸੰਕਾ ਦੇ ਵਿਚ
ਰੈਣ ਵਿਹਾਏ!
ਜੀਵਨ ਵਿਚ
ਕਈ ਪਾਪ ਕਮਾਏ!
ਕਲ੍ਹਾ ਮੁਕਾਵਣ