ਦਰ ਤੇ ਆਏ ।
ਅੱਜ ਕਰੋ ਨਿਬੇੜਾ
ਦੇਵੇ ਗੱਲ ਮੁਕਾਇ!
ਦੇਵੇ ਗੱਲ ਮੁਕਾਇ !!
ਹੇ ਧਰਮ ਗੁਰੂ!
ਹੇ ਧਰਮ ਗੁਰੂ !!
ਹੇ ਧਰਮ ਗੁਰੂ
(ਬੜੇ ਹੀ ਦੀਨ ਭਾਵ ਨਾਲ ਪ੍ਰਾਰਥਨਾ ਦਾ ਅੰਤ ਹੁੰਦਾ ਹੈ। ਮੰਚ ਦੇ ਪਿਛਲੇ ਪਾਸਿਓਂ ਵਸਿਸ਼ਠ ਦੇ ਚੇਲਿਆਂ ਅਤੇ ਬ੍ਰਾਹਮਣਾਂ ਦੀ ਕੰਧ ਦੀ ਕੰਧ ਮੰਚ ਤੇ ਆਉਂਦੀ ਹੈ। ਇਹ ਬ੍ਰਾਹਮਣੀਅਤ ਦੀ ਕੰਧ ਹੈ । ਬ੍ਰਾਹਮਣ ਅਤੇ ਚੇਲੇ ਬੜੇ ਜੈਸ਼ ਨਾਲ ਸ਼ਲੋਕ ਉਚਾਰਦੇ ਅੱਗੇ ਵਧਦੇ ਹਨ।)
ਚੇਲੇ: (ਗਾਉਂਦੇ ਹਨ)
ਧਰਮ ਸ੍ਰਿਸ਼ਟੀ ਦਾ ਮੂਲ, ਧਰਮ ਜੀਵਨ ਦਾ ਸਾਜ਼।
ਏਹੋ ਗਿਆਨ ਦੀ ਲੋਅ, ਰੱਖੇ ਦੁਨੀਆਂ ਦੀ ਲਾਜ।
ਸ਼ਾਂਤੀ ਦੇਵੇ ਮੋਕਸ਼ ਦੇਵੇ, ਏਹ ਹੈ ਮੁਕਤੀ-ਦੁਆਰ ।
ਏਹੋ ਰਿਧੀਆਂ ਸਿਧੀਆਂ ਦਾ ਘਰ, ਏਹੇ ਜੋਗ ਦੀ ਸਾਰ।
ਕਰਮ ਨੂੰ ਦੇਵੇ ਸੇਧ, ਏਹ ਹੈ ਨਿੱਤ ਗਤੀ ਦਾ ਭੇਤ ।
ਇਹਦੇ ਰੰਗ ਹਜ਼ਾਰਾ, ਇਹਦੀਆਂ ਪਰਤਾਂ ਅਨੇਕ।
ਧਰਮ ਸਹਾਰਾ ਸਭ ਦਾ, ਏਹ ਸਭਨਾਂ ਦੀ ਓਟ ।
ਕਰੇ ਇਹ ਦੂਰ ਹਨ੍ਹੇਰਾ, ਲਟ ਲਟ ਜਗਦੀ ਜੋਤ ।
ਜੇ ਨਾ ਹੋਇਆ ਧਰਮ, ਤਾਂ ਕਿੱਥੇ ਜਾਵਾਂਗੇ ?
ਕਿੱਥੇ ਟੇਕਾਂਗੇ ਮੱਥੇ, ਕਿੱਥੇ ਪਾਪ ਬਖ਼ਸ਼ਾਵਾਂਗੇ ?
ਜਦੋਂ ਨਹੀਂ ਸੀ ਕੁਝ ਵੀ, ਧਰਮ ਓਦੋਂ ਵੀ ਸੀ!
ਧਰਮ ਹੀ ਆਦਿ, ਧਰਮ ਜੁਗਾਦਿ, ਨਿੱਤ ਰਹੇਗਾ ਇਹ!
ਅਨੰਤ ਰਹੇਗਾ ਇਹ, ਅਨੰਤ ਰਹੇਗਾ ਇਹ!