(ਆਖਰੀ ਸ਼ਲੋਕ ਦੁਹਰਾਇਆ ਜਾਂਦਾ ਹੈ । ਬ੍ਰਾਹਮਣਾ ਤੇ ਚੇਲਿਆ ਦੀ ਕੰਧ ਮੰਚ ਤੇ ਬੈਠ ਜਾਂਦੀ ਹੈ। ਮੁੱਖ ਚੇਲਾ ਕੰਧ ਤੋਂ ਅੱਗੇ ਆਉਂਦਾ ਹੈ ਤੇ ਉੱਚੀ ਆਵਾਜ ਵਿਚ ਆਦੇਸ਼ ਦਿੰਦਾ ਹੈ ।)
ਮੁੱਖ ਚੇਲਾ : ਧਰਮ ਗੁਰੂ ਦਾ ਵੰਦਨ ਹੋਵੇ!
(ਬ੍ਰਾਹਮਣਾਂ ਅਤੇ ਚੇਲਿਆ ਦੀ ਦੀਵਾਰ ਫਿਰ ਉਠਦੀ ਹੈ ਅਤੇ ਵੰਦਨ ਕਰਦੀ ਹੈ)
ਬ੍ਰਾਹਮਣ ਅਤੇ ਚੇਲੇ: ਸਰਵਪੂਰਕ ਗੁਰੂ, ਗੁਰੂ ਨਿਰਲੰਭ ॥
ਵਿਸ਼ਵਬੀਜਮ ਗੁਰੂ, ਗੁਰੂ ਆਰੰਭ ॥
ਜਗਤਸ੍ਰਿਸ਼ਟਾ ਗੁਰੂ, ਗੁਰੂ ਬਿਸੰਭਰ॥
ਗੁਰੂ ਹੀ ਧਰਤੀ, ਗੁਰੂ ਹੀ ਅੰਬਰ॥
ਅਪਾਰਜਿਤ ਗੁਰੂ, ਗੁਰੂ ਰਿਸ਼ੀਕੇਸ਼॥
ਗੁਰੂ ਹੀ ਮਾਰਗ, ਗੁਰੂ ਆਦੇਸ਼॥
ਗੁਰੂ ਹੀ ਮਾਰਗ, ਗੁਰੂ ਆਦੇਸ ॥
(ਇਨ੍ਹਾਂ ਸ਼ਲੋਕਾਂ ਨਾਲ ਲੋਕਾਂ ਵਿਚ ਧਾਰਮਿਕ ਉਤਸ਼ਾਹ ਅਤੇ ਆਤੰਕ ਦੇ ਰਲੇ ਮਿਲੇ ਭਾਵ ਉਜਾਗਰ ਹੁੰਦੇ ਹਨ। ਚੇਲਿਆਂ ਅਤੇ ਬ੍ਰਾਹਮਣਾ ਦੀ ਦੀਵਾਰ ਸਿਮਟ ਕੇ ਸਭਾ-ਮੰਚ ਦੇ ਕੋਲ ਚਲੀ ਜਾਂਦੀ ਹੈ। ਸ਼ਲੋਕਾ ਦੇ ਉਚਾਰਣ ਦੇ ਦੌਰਾਨ ਹੀ ਧਰਮ ਗੁਰੂ ਵਸਿਸ਼ਠ ਦਾ ਕੁਝ ਹੋਰ ਚੇਲਿਆਂ ਨਾਲ ਪ੍ਰਵੇਸ਼ । ਸੰਖ ਵੱਜਦੇ ਹਨ। ਧਰਮ ਗੁਰੂ ਅਤੇ ਚੇਲਿਆਂ ਦੀ ਤੌਰ ਤੋਂ ਇਉਂ ਲਗਦਾ ਹੈ ਜਿਉਂ ਮੰਚ ਉੱਤੇ ਸ਼ਕਤੀ ਦਾ ਹੜ੍ਹ ਆ ਗਿਆ ਹੋਵੇ । ਧਰਮ ਗੁਰੂ ਦੇ ਚਿਹਰੇ ਉੱਤੇ ਨੂਰ ਹੈ, ਤਾਕਤ ਦਾ ਜਲੰਅ ਹੈ ਅਤੇ ਇਸ ਸ਼ਕਤੀ ਨੂੰ ਅੰਤਰੀਵ ਵਿਚ ਸਮਾਉਂਦੀ ਹੋਈ ਸ਼ਾਂਤੀ ਹੈ। ਉਹਦੇ ਆਉਣ ਉੱਤੇ ਸਭਾ ਵਿਚ ਸਨਾਟਾ ਛਾ ਜਾਂਦਾ ਹੈ । ਉਹ ਸਭਾ-ਮੰਚ ਉੱਤੇ ਖੜ੍ਹਾ ਹੋ ਕੇ ਲੋਕਾਂ ਨੂੰ ਸੰਬੋਧਨ ਕਰਦਾ ਹੈ। ਉਸ ਦੇ ਬੋਲਣ ਦੇ ਲਹਿਜ਼ੇ ਵਿਚ ਵਿਸ਼ੇਸ਼ ਤਰ੍ਹਾਂ ਦਾ ਆਤਮ-ਸੰਜਮ ਹੈ। ਅਜੇਹਾ ਆਤਮ-ਵਿਸ਼ਵਾਸ ਉਸ ਆਦਮੀ ਦੀ ਆਵਾਜ਼ ਵਿਚ ਹੁੰਦਾ ਹੈ, ਜਿਸਨੂੰ ਵਿਸ਼ਵਾਸ ਹੋਵੇ ਕਿ ਜੇ ਉਹ ਬੋਲ ਰਿਹਾ ਹੈ, ਉਹੀ ਸੱਚ ਹੈ ਅਤੇ ਇਸ ਤੋਂ ਅੱਗੇ ਇਸ ਦੁਨੀਆਂ ਵਿਚ ਹੋਰ ਸੱਚ ਨਹੀਂ ਹੈ।)
ਵਸਿਸ਼ਠ - ਧਰਮ ਉਹ ਹੈ, ਜਿਸਦੀ ਵਿਆਖਿਆ ਪ੍ਰਾਚੀਨ ਗ੍ਰੰਥਾਂ ਵਿਚ ਹੈ। ਵੇਦਾਂ ਤੇ ਧਰਮ- ਸ਼ਾਸਤਰਾਂ ਵਿਚ ਹੈ । ਧਰਮ ਬ੍ਰਾਹਮਣ ਦਾ ਸ਼ਬਦ ਹੈ। ਜੇ ਮਨੁੱਖ ਇਸਦਾ