Back ArrowLogo
Info
Profile

ਪਾਲਣ ਕਰਦਾ ਹੈ, ਉਹ ਪੁੰਨ ਦਾ ਭਾਗੀ ਹੁੰਦਾ ਹੈ । ਉਸ ਨੂੰ ਪਾਰਬ੍ਰਹਮ ਪਰਮਾਤਮਾ ਤੇ ਸਵਰਗ ਦੀ ਪ੍ਰਾਪਤੀ ਹੁੰਦੀ ਹੈ । ਧਰਮ ਬਾਰੇ ਚਿੰਤਨ ਕਰਨਾ ਬ੍ਰਾਹਮਣ ਦਾ ਕਰਮ ਹੈ। ਕਸੱਤਰੀ ਦਾ ਧਰਮ ਹੈ, ਉਹ ਪਰਜਾ ਦੀ ਰੱਖਿਆ ਕਰੋ । ਵਿਉਪਾਰ, ਖੇਤੀ ਤੇ ਪਸ਼ੂ-ਪਾਲਣ ਵੈਸ਼ ਦਾ ਧਰਮ ਹੈ। ਸੂਦਰ ਦਾ ਕੰਮ ਹੈ, ਉਹ ਸਭ ਦੀ ਸੇਵਾ ਕਰੇ। ਧਰਮ ਸੂਰਜ ਵਾਂਗ ਲਿਸ਼ਕਦਾ ਹੈ। ਧਰਮ ਨਿਰਮਲ ਧਾਰਾ ਹੈ।

(ਵਸਿਸ਼ਠ ਦਾ ਮੁੱਖ ਚੇਲਾ ਜੋ ਸਭਾ-ਮੰਚ ਦੇ ਲਾਗੇ ਹੀ ਖੜ੍ਹਾ ਹੈ, ਜੈਕਾਰਾ ਛੱਡਦਾ ਹੈ "ਧਰਮ-ਗੁਰੂ ਵਸਿਸ਼ਠ ਦੀ ।" ਉੱਤਰ ਵਿਚ ਲੋਕ "ਜੈ" ਕਹਿ ਕੇ ਜੈ ਜੈਕਾਰ ਕਰਦੇ ਹਨ ।)

ਮੁੱਖ ਚੇਲਾ                   ਧਰਮ ਗੁਰੂ, ਰਾਜਕੁਮਾਰ ਸਤਿਆਵ੍ਰਤ ਤੇ ਲੱਗੇ ਦੂਸ਼ਣ ਨੂੰ ਸੁਣਨ ਲਈ ਇਹ

ਧਰਮ-ਸਭਾ ਬੁਲਾਈ ਗਈ ਹੈ।

ਵਸਿਸ਼ਠ -                 ਕੀ ਰਾਜਕੁਮਾਰ ਸਤਿਆਵ੍ਰਤ ਉਪਸਥਿਤ ਹਨ?

ਸਤਿਆਵ੍ਰਤ                 (ਅੱਗੇ ਆ ਕੇ) ਪ੍ਰਣਾਮ, ਧਰਮ ਗੁਰੂ!

(ਵਸਿਸਠ ਸਿਰ ਹਿਲਾ ਕੇ ਪ੍ਰਣਾਮ ਸਵੀਕਾਰ ਕਰਦਾ ਹੈ। ਹੁਣ ਸਤਿਆਵ੍ਰਤ ਭੀੜ ਤੋਂ ਅਲੱਗ ਕਿਸੇ ਦੋਸ਼ੀ ਵਾਂਗ ਖੜ੍ਹਾ ਹੈ ।)

ਮੁੱਖ ਚੇਲਾ :                 ਧਰਮ ਗੁਰੂ ਰਾਜਕੁਮਾਰ ਸਤਿਆਵ੍ਰਤ ਤੇ ਆਰੋਪ ਹੈ ਕਿ ਉਨ੍ਹਾਂ ਨੇ ਬ੍ਰਾਹਮਣ ਕੰਨਿਆ ਚਿਤ੍ਰਲੇਖਾ ਦਾ ਅਪਹਰਣ ਕੀਤਾ ਹੈ। ਵੇਦ-ਮੰਤਰਾਂ ਤੇ ਅਗਨੀ ਸਾਹਮਣੇ ਹੋ ਰਹੇ ਵਿਆਹ ਦੀ ਪਵਿਤਰਤਾ ਭੰਗ ਕੀਤੀ ਹੈ। ਬ੍ਰਾਹਮਣ ਤੇ ਉਹਦੇ ਸਬੰਧੀਆਂ ਦੀ ਬੇਪੱਤੀ ਕੀਤੀ ਹੈ।

ਵਸਿਸ਼ਠ                    ਰਾਜਕੁਮਾਰ ਸਤਿਆਵ੍ਰਤ, ਤੁਹਾਡਾ ਕੀ ਕਹਿਣਾ ਏ? ਕੀ ਇਹ ਗੱਲ ਠੀਕ ਹੈ ?

ਸਤਿਆਵ੍ਰਤ                 ਨਹੀਂ ਧਰਮ-ਗੁਰੂ, ਕਦਾਚਿਤ ਨਹੀਂ। ਚਿਤ੍ਰਲੇਖਾ ਇਸ ਨਗਰੀ ਦੀ ਕੰਨਿਆ ਏ । ਮੈਂ ਉਸ ਨੂੰ ਬਾਲਪਣ ਤੋਂ ਜਾਣਦਾ ਹਾਂ । ਪਿਆਰ ਕਰਦਾ ਹਾਂ। ਉਹ ਵੀ ਮੈਨੂੰ ਪਿਆਰ ਕਰਦੀ ਏ। ਇਸ ਗੱਲ ਦਾ ਉਸਦੇ ਪਿਤਾ ਨੂੰ ਵੀ ਪਤਾ ਸੀ । ਮੈਂ ਉਨ੍ਹਾਂ ਨੂੰ ਸੰਦੇਸ਼ ਭੇਜਿਆ ਤੇ ਵਿਆਹ ਦਾ ਪ੍ਰਸਤਾਵ ਰੱਖਿਆ। ਪਰ ਉਹ ਨਹੀਂ ਮੰਨੇ। ਪਹਿਲਾਂ ਉਨ੍ਹਾਂ ਨੇ ਚਿਤ੍ਰਲੇਖਾ ਦਾ ਘਰੋਂ ਨਿਕਲਣਾ ਬੰਦ ਕੀਤਾ ਤੇ ਫਿਰ ਚੁੱਪ-ਚਾਪ ਉਸਦੇ ਵਿਆਹ ਦਾ ਪ੍ਰਬੰਧ। ਮੈਨੂੰ ਤੇ ਉਦੋਂ ਹੀ ਪਤਾ ਲੱਗਾ, ਜਦੋਂ ਉਹਨੂੰ ਵਿਆਹ-ਮੰਡਪ ਵਿਚ ਬਿਠਾਇਆ ਜਾ ਰਿਹਾ ਸੀ ।

ਵਸਿਸ਼ਠ                    ਇਸ ਦਾ ਭਾਵ ਤਾਂ ਏਹੀ ਹੈ ਕਿ ਤੁਸੀਂ ਇਹ ਗੱਲ ਮੰਨਦੇ ਓ ਕਿ ਤੁਸੀਂ ਬ੍ਰਾਹਮਣ-ਕੰਨਿਆ ਨੂੰ ਵਿਆਹ-ਮੰਡਪ ਚੋਂ ਉਠਾ ਕੇ ਲਿਆਏ।

40 / 94
Previous
Next