ਸਵਿਆਵਤ : ਹਾਂ ਧਰਮ ਗੁਰੂ, ਉਠਾ ਕੇ ਵੀ ਲਿਆਇਆ ਤੇ ਚਿਤ੍ਰਲੇਖਾ ਆਪਣੀ ਇੱਛਾ ਨਾਲ ਵੀ ਆਈ। ਜੇ ਵਿਆਹ ਹੋ ਜਾਂਦਾ ਤਾਂ ਹੋ ਸਕਦੈ ਉਹ ਆਤਮ-ਹੱਤਿਆ ਕਰ ਲੈਂਦੀ। ਇਹ ਵਿਆਹ ਉਹਦੀ ਇੱਛਾ ਦੇ ਵਿਰੁੱਧ ਸੀ ।
ਵਸਿਸ਼ਠ ਧਰਮ ਕਿਸੇ ਕੰਨਿਆਂ ਨੂੰ ਆਤਮ-ਨਿਰਣੇ ਦਾ ਅਧਿਕਾਰ ਨਹੀਂ ਦਿੰਦਾ। ਇਹ ਅਧਿਕਾਰ ਉਹਦੇ ਪਿਤਾ ਨੂੰ ਹੀ ਹੈ।
ਸਤਿਆਵ੍ਰਤ ਪਰ ਗੁਰੂਵਰ, ਪਿਛਲੇ ਸਮਿਆਂ 'ਚ ਤਾਂ ਏਦਾਂ ਨਹੀਂ ਸੀ ਹੁੰਦਾ ! ਕੁਮਾਰੀਆ ਆਪਣੇ ਵਰ ਆਪ ਚੁਣਦੀਆਂ ਸਨ। ਰਾਜਕੁਮਾਰੀਆ ਲਈ ਤਾਂ ਹੁਣ ਵੀ ਸਵੰਬਰ ਦੀ ਪ੍ਰਥਾ ਹੈ।
ਵਸਿਸ਼ਠ : ਰਾਜਕੁਮਾਰ, ਸਮਾਂ ਤੇ ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ। ਹੁਣ ਸਾਡੇ ਸਮਾਜ ਵਿਚ ਵਰਣ ਹਨ, ਸ਼੍ਰੇਣੀਆਂ ਹਨ, ਜਾਤਾਂ ਹਨ। ਇਨ੍ਹਾਂ ਦਾ ਸਮਾਜ ਵਿਚ ਵੱਖਰਾ ਵੱਖਰਾ ਸਥਾਨ ਹੈ। ਵੱਖਰੇ ਵੱਖਰੇ ਨਿਯਮ ਹਨ। ਇਹ ਨਿਯਮ ਧਰਮ ਹੀ ਨਿਸ਼ਚਤ ਕਰਦਾ ਹੈ। ਚਿਤ੍ਰਲੇਖਾ ਬ੍ਰਾਹਮਣ-ਕੰਨਿਆ ਹੈ, ਰਾਜਕੁਮਾਰੀ ਨਹੀਂ!
ਸਤਿਆਵ੍ਰਤ : ਪਰ ਧਰਮ ਗੁਰੂ, ਇਹ ਤਾਂ ਅਨਿਆ ਹੈ!
ਵਸਿਸ਼ਠ : ਅਨਿਆਂ ਇਹ ਨਹੀਂ ! ਅਨਿਆਂ ਤਾਂ ਉਹ ਹੈ ਜੋ ਤੁਸੀਂ ਕੀਤਾ! ਅਨਿਆਂ ਉਹ ਹੈ, ਜੋ ਧਰਮ ਦੇ ਵਿਰੁੱਧ ਹੈ ! ਤੁਸੀਂ ਨਹੀਂ ਜਾਣਦੇ, ਬ੍ਰਾਹਮਣ ਦੀ ਬੇਪੱਤੀ ਕਰਨਾ, ਉਹਦੀ ਕੰਨਿਆ ਉਧਾਲ ਲੈਣੀ ਇਹ ਘੋਰ ਅਪਰਾਧ ਹੈ।
ਸਤਿਆਵ੍ਰਤ : ਨਹੀਂ ਗੁਰੂਵਰ, ਮੈਂ ਅਪਰਾਧੀ ਨਹੀਂ ਹਾਂ! ਮੈਂ ਤਾਂ ਆਪਣੇ ਤੇ ਚਿਤ੍ਰਲੇਖਾ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਹੈ।
ਵਸਿਸ਼ਠ : (ਕ੍ਰੋਧਿਤ ਹੁੰਦਾ ਹੋਇਆ) ਅਧਿਕਾਰ ਧਰਮ ਤੋਂ ਬਾਹਰ ਇਸ ਜਗਤ ਵਿਚ ਕੋਈ ਅਧਿਕਾਰ ਨਹੀਂ ! ਧਰਮ ਤੋਂ ਬਿਨਾਂ ਅਧਿਕਾਰ ਦੀ ਹੋਂਦ ਹੈ ਹੀ ਨਹੀਂ ਸਕਦੀ !
ਸਤਿਆਵ੍ਰਤ : ਖਿਮਾਂ ਕਰਨਾ ਗੁਰੂਵਰ, ਇਸ ਦਾ ਤਾਂ ਏਹ ਮਤਲਬ ਹੋਇਆ ਕਿ ਸਾਡਾ ਪ੍ਰੇਮ. ਸਾਡੀਆਂ ਇੱਛਾਵਾਂ.... ਇਨ੍ਹਾਂ ਦਾ ਕੋਈ ਅਰਥ ਹੀ ਨਹੀਂ ?
ਵਸਿਸ਼ਠ : ਧਰਮ ਤੋਂ ਬਾਹਰ ਦੀ ਹਰ ਇੱਛਾ ਭਰਮ ਹੈ! ਛਲਾਵਾ ਹੈ। ਧਰਮ ਮਨੁੱਖ ਦੀਆਂ ਇੱਛਾਵਾਂ ਤੇ ਕਾਮਨਾਵਾਂ ਨੂੰ ਦਿਸ਼ਾ ਦਿੰਦਾ ਹੈ । ਸਮਾਜ ਨੂੰ ਰਾਹ ਦੱਸਦਾ ਹੈ । ਸਮਾਜ ਵਿਚ ਆਦਰਸ਼ਾਂ ਦੀ ਸਥਾਪਨਾ ਕਰਦਾ ਹੈ .. ਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਇਸ ਲਈ ਜੋ ਤਰਕ ਤੂੰ ਦੇ ਰਿਹਾ ਏਂ, ਰਾਜਕੁਮਾਰ ਸਤਿਆਵ੍ਰਤ, ਉਹ ਵਿਅਰਥ ਹੈ। ਤੂੰ ਆਪਣੇ ਕੀਤੇ ਤੇ ਪ੍ਰਾਸ਼ਚਿਤ ਕਰਨ ਦੀ ਥਾਂ. ਉਸਨੂੰ ਉਚਿਤ ਠਹਿਰਾ ਰਿਹਾ ਏਂ!
ਸਤਿਆਵ੍ਰਤ : ਹਾਂ ਧਰਮ ਗੁਰੂ, ਮੈਂ ਫਿਰ ਕਹਿੰਦਾ ਹਾਂ. ਮੈਂ ਜੋ ਕੀਤਾ. ਉਸ ਸਥਿਤੀ ਵਿਚ ਓਹੀ ਉਚਿਤ ਸੀ। ਮੈਨੂੰ ਪਤਾ ਸੀ ... ਮੈਂ ਯੁਵਰਾਜ ਹਾਂ. ਕਸ਼ੱਤਰੀ ਹਾਂ । ਸਮਾਜ ਵਿਚ ਮੇਰਾ ਸਥਾਨ ਹੈ। ਨਾਲ ਹੀ ਮੈਂ ਇਹ ਵੀ ਜਾਣਦਾ ਸਾਂ ਕਿ ਮੈਂ ਤੇ ਚਿਤ੍ਰਲੇਖਾ