Back ArrowLogo
Info
Profile

ਇਕ ਦੂਸਰੇ ਨੂੰ ਪਿਆਰ ਕਰਦੇ ਹਾਂ .. ਤੇ ਜੇ ਮੈਂ ਕੀਤਾ, ਓਦਾਂ ਕਰਕੇ ਮੈਂ ਆਪਣਾ ਸਿਰ ਉਚਾ ਰੱਖ ਸਕਦਾ ਸਾਂ।

ਵਸਿਸ਼ਠ :                  ਤਾਂ ਤੂੰ ਮੰਨਦਾ ਏ ਕਿ ਆਪਣੀਆਂ ਇੱਛਾਵਾਂ ਦੀ ਪੂਰਤੀ ਤੂੰ ਬਲਪੂਰਵਕ ਕੀਤੀ ?

ਸਤਿਆਵ੍ਰਤ :               ਮੇਰੇ ਸਾਹਮਣੇ ਹਰ ਕੋਈ ਰਾਹ ਨਹੀਂ ਸੀ ਗੁਰੂਵਰ!

ਵਸਿਸ਼ਠ :                  (ਅਤਿਅੰਤ ਕਰੋਧ ਵਿਚ) ਸਤਿਆਵ੍ਰਤ ਬੁਰੀ ਸੰਗਤ ਨੇ ਤੇਰੇ ਵਿਚਾਰ ਦੂਸਿਤ ਕਰ ਦਿੱਤੇ ਨੇ ! ਪਹਿਲਾਂ ਤੂੰ ਆਪਣੇ ਪਿਤਾ ਦੇ ਆਦੇਸ਼ ਦੀ ਉਲੰਘਣਾ ਕੀਤੀ. ਹੁਣ ਤੂੰ ਮੇਰੇ ਸਾਹਮਣੇ ਬੋਲਣ ਦਾ ਸਾਹਸ ਕਰਦਾ ਏ। ਆਪਣੇ ਗੁਰੂ ਦੇ ਸਾਹਮਣੇ! ਆਪਣੇ ਕੁਕਰਮਾਂ ਨੂੰ ਉਚਿਤ ਨਹਿਰਾਉਂਦਾ ਏਂ। ਧਰਮ ਦਵਾਰਾ ਸਥਾਪਿਤ ਕੀਤੀ ਨੈਤਿਕਤਾ ਨੂੰ ਤੁੱਛ ਸਮਝਦਾ ਏਂ! ਵਾਹ! ਮੈਂ ਸੁਣਦਾ ਆਇਆ ਹਾਂ.. ਕਿ ਤੂੰ ਨੀਚ ਲੋਕਾਂ ਨਾਲ ਰਹਿੰਦਾ ਏ ! ਮਦਪਾਨ ਕਰਦਾ ਏਂ'! ਚਰਿਤਰਹੀਣ ਤੀਵੀਂਆਂ ਦੀ ਸੰਗਤ ਕਰਦਾ ਏ। ਸੂਦਰਾ ਦੇ ਘਰੀਂ ਜਾਂਦਾ ਏਂ। ਅੱਜ ਦੀ ਗੱਲਬਾਤ ਇਸ ਦਾ ਪ੍ਰਮਾਣ ਹੈ ਕਿ ਤੇਰਾ ਧਰਮ ਤੇ ਕੋਈ ਨਿਸਚਾ ਨਹੀਂ। ਤੇਰੀ ਬੁੱਧੀ ਭ੍ਰਿਸਟ ਹੋ ਚੁੱਕੀ ਹੈ। ਧਰਮ ਦੇ ਨਿਯਮਾਂ ਅਨੁਸਾਰ ਤੂੰ ਕੜੀ ਤੋਂ ਕੜੀ ਸਜ਼ਾ ਦਾ ਭਾਗੀ ਏ ! (ਥੋੜ੍ਹਾ ਰੁਕ ਕੇ ਘੋਸ਼ਣਾ ਕਰਦਾ ਹੋਇਆ ਇਸ ਧਰਮ-ਸਭਾ ਦੇ ਮੁਖੀ ਵਜੋਂ ਮੇਰਾ ਨਿਰਣਾ ਹੈ.... ਕਿ ਅੱਜ ਤੋਂ ਤੈਨੂੰ ਰਾਜਕੀ ਅਧਿਕਾਰਾਂ ਤੋਂ ਵੰਚਿਤ ਕੀਤਾ ਜਾਂਦਾ ਹੈ ! ਹੁਣ ਤੋਂ ਤੈਨੂੰ ਯੁਵਰਾਜ ਨਹੀਂ ਕਿਹਾ ਜਾਏਗਾ! ਤੈਨੂੰ ਰਾਜਮਹੱਲ ਛੱਡਣਾ ਪਏਗਾ ! ਤੂੰ ਨਗਰ ਤੋਂ ਬਾਹਰ ਜੰਗਲਾਂ ਵਿਚ ਰਹੇਗਾ ! (ਸਤਿਆਵ੍ਰਤ ਅਤੇ ਲੋਕਾਂ ਦੇ ਚਿਹਰਿਆਂ ਉੱਤੇ ਦੁੱਖ, ਸੰਤਾਪ ਅਤੇ ਭੈਅ ਦੇ ਭਾਵ ਉਭਰਦੇ ਹਨ।... ਜੇ ਤੂੰ ਯੁਵਰਾਜ ਪਦ ਦੁਬਾਰਾ ਪ੍ਰਾਪਤ ਕਰਨਾ ਏ ਤਾਂ ਤੈਨੂੰ ਆਪਣੇ ਆਪ ਨੂੰ ਸੁਧਾਰਨਾ ਪਵੇਗਾ ! ਪਸ਼ਚਾਤਾਪ ਕਰਨਾ ਪਵੇਗਾ। ਬ੍ਰਾਹਮਣਾਂ ਦਾ ਆਦਰ ਤੇ ਧਰਮ ਦੀ ਪਾਲਣਾ ਕਰਨੀ ਪਵੇਗੀ!

(ਫੈਸਲਾ ਸੁਣਾ ਕੇ ਵਸਿਸਨ ਆਪਣਾ ਹੱਥ ਖੜ੍ਹਾ ਕਰਦਾ ਹੈ । ਸਾਰੇ ਆਪੇ ਆਪਣੀ ਥਾਂ ਤੇ ਜੜ੍ਹਵਤ ਹੋ ਜਾਂਦੇ ਹਨ। ਇਕ ਪਲ ਦੀ ਡੂੰਘੀ ਚੁੱਪ। ਫਿਰ ਬ੍ਰਾਹਮਣ ਤੇ ਚੇਲੇ ਕੰਧ ਵਾਂਗ ਮੰਚ ਤੇ ਫੈਲ ਜਾਂਦੇ ਹਨ)

ਬ੍ਰਾਹਮਣ ਤੇ ਚੇਲੇ:          ਧਰਮ ਦੇ ਸਾਹਮਣੇ

ਸਿਰ ਉਠਾਵਣਗੇ ਜੋ

ਮਿਟ ਜਾਵਣਗੇ!

ਮਿਟ ਜਾਵਣਗੇ।

ਮੂਲ ਸ੍ਰਿਸ਼ਟੀ ਦਾ ਧਰਮ !

42 / 94
Previous
Next