Back ArrowLogo
Info
Profile

ਕੀਕਣ ਇਹਨੂੰ ਮਿਟਾਵਣਗੇ ?

ਕੀਕਣ ਇਹਨੂੰ ਮਿਟਾਵਣਗੇ ?

(ਦੁਹਰਾਉਂਦੇ ਹਨ)

ਧਰਮ ਰਿਹਾ ਹੈ

ਧਰਮ ਰਹੇਗਾ

ਯੁੱਗ ਆਵਣਗੇ

ਯੁੱਗ ਜਾਵਣਗੇ

ਧਰਮ ਰਿਹਾ ਹੈ

ਧਰਮ ਰਹੇਗਾ

ਯੁੱਗ ਆਵਣਗੇ

ਯੁੱਗ ਜਾਵਣਗੇ

ਧਰਮ ਰਹੇਗਾ!

ਧਰਮ ਰਹੇਗਾ!!

ਧਰਮ!!!

(ਇਸ ਸ਼ਲੋਕ ਦੇ ਗਾਇਨ ਦੇ ਦੌਰਾਨ ਹੀ ਵਸਿਸ਼ਠ ਆਪਣੇ ਇਕ ਦੇ ਚੇਲਿਆਂ ਨਾਲ ਵਿਦਾ ਹੁੰਦਾ ਹੈ। ਸ਼ਲੋਕ ਦੀਆਂ ਆਖਰੀ ਸਤਰਾਂ ਦੇ ਗਾਇਨ ਦੌਰਾਨ ਬ੍ਰਾਹਮਣਾ ਅਤੇ ਚੇਲਿਆਂ ਦੀ ਕੰਧ ਸਿਮਟਦੀ ਹੈ ਅਤੇ ਮੈਚ ਤੋਂ ਬਾਹਰ ਚਲੀ ਜਾਂਦੀ ਹੈ। ਲੋਕਾਂ ਦੀ ਘੁਸਰ ਮੁਸਰ ਚੋਂ' 'ਅਨਿਆ ਹੈ', 'ਅਨਿਆ ਹੈ' ਦੀਆ ਪ੍ਰਤੀਧੁਨੀਆਂ ਉੱਠਦੀਆਂ ਹਨ ਪਰ ਇਨ੍ਹਾਂ ਦੀ ਗੂੰਜ ਬੜੀ ਹਲਕੀ ਅਤੇ ਕਮਜ਼ੋਰ ਹੈ। ਸਹਿਮੇ ਹੋਏ ਲੋਕਾਂ ਦੇ ਚਿਹਰਿਆਂ ਉੱਤੇ ਮਜਬੂਰੀ ਅਤੇ ਇਸ ਨਿਰਣੇ ਨੂੰ ਸਵੀਕਾਰ ਕਰਨ ਤੋਂ ਸਿਵਾ ਕੋਈ ਹੋਰ ਚਾਰਾ ਨਾ ਹੋਣ ਦੀ ਵਿਚਾਰਗੀ ਪ੍ਰਤੱਖ ਝਲਕਦੀ ਹੈ। ਉਹ ਇਨ੍ਹਾਂ ਮਿਲੇ ਜੁਲੇ ਭਾਵਾਂ ਨਾਲ ਸਤਿਆਵ੍ਰਤ ਨੂੰ ਵੇਖਦੇ ਹੋਏ ਹੌਲੀ ਹੌਲੀ ਮੰਚ ਤੋਂ ਬਾਹਰ ਜਾ ਰਹੇ ਹਨ। ਸਤਿਆਵ੍ਰਤ ਦੇ ਮਨੋਭਾਵ ਇਕੱਲੇ ਰਹਿ ਗਏ ਆਦਮੀ ਵਾਲੇ ਹਨ।)

43 / 94
Previous
Next