Back ArrowLogo
Info
Profile

ਦ੍ਰਿਸ਼ 9

(ਧਰਮ-ਸਭਾ ਵਾਲਾ ਮੈਦਾਨ । ਸਾਰੇ ਲੋਕ ਜਾ ਚੁੱਕੇ ਹਨ । ਸਤਿਆਵ੍ਰਤ ਇਕੋਲਾ ਖੜ੍ਹਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ ।)

ਸਤਿਆਵ੍ਰਤ                 ਥੋੜ੍ਹੀ ਦੇਰ ਪਹਿਲਾਂ ਏਥੇ ਕਿੰਨਾ ਸੈਰ ਸੀ । ਹਿੰਸਾ ਨਾਲ ਭਰਿਆ ਪ੍ਰਚੰਡ ਸਰਾ ਹੁਣ ਇਹ ਥਾਂ ਕਿੰਨੀ ਚੁੱਪ ਹੋ ਗਈ ਹੈ। ਕਿੰਨੀ ਸਾਂਤ ਚਿਤਲੇਖਾ ਅਜੇ ਤੀਕ ਨਹੀਂ ਆਈ ! ਪਰ ਮੇਰੇ ਮਨ ਵਿੱਚ ਕੀ ਹੈ ਰਿਹਾ ਏ ? ਇਕ ਪਾਸੇ ਨਗਰ ਤੇ ਮਹੱਲ ਛੱਡ ਕੇ ਜਾਣ ਦਾ ਦੁੱਖ ਪਿਤਾ ਤੇ ਧਰਮ ਗੁਰੂ ਦੇ ਆਦੇਸ਼ਾਂ ਨੂੰ ਨਾ ਮੰਨ ਸਕਣ ਦਾ ਦੁੱਖ, ਮਿੱਤਰਾਂ ਤੇ ਆਪਣੀ ਪਰਜਾ ਤੋਂ ਦੂਰ ਹੋ ਜਾਣ ਦਾ ਦੁੱਖ ਦੂਜੇ ਪਾਸੇ ਚਿੜਲੇਖਾ ਨੂੰ ਪਾ ਲੈਣ ਦੀ ਖੁਸ਼ੀ ! ਪ੍ਰਾਪਤੀ ਦੀ ਖੁਸ਼ੀ ? ਇਸ ਹਵਾ 'ਚ ਉਦਾਸੀ ਵੀ ਹੈ ਤੇ ਸਾਤੀ ਵੀ ਪਰ ਮੈਂ ਸਾਤ ਹਾਂ ਕਿ ਅਸਾਂਤ ? ਖੁਸ਼ ਹਾਂ ਕਿ ਦੁਖੀ ? ਇਹ ਕੰਟ ਦੇਸ ਸਕਦਾ ਹੈ ? ਏਦਾਂ ਕਿਉਂ ਹੁੰਦਾ ਹੈ ਭਗਵਾਨ ? ਏਦਾ ਕਿਉਂ ਹੁੰਦਾ ਹੈ ? ਮਹਾਰਿਸ਼ੀ ਵਸਿਸ਼ਠ ਜਿਹੇ ਧਰਮ-ਗਿਆਨੀ, ਧਰਮ ਦੇ ਜਾਣਕਾਰ ਹੁੰਦੇ ਹੋਏ ਵੀ ਧਰਮ ਦੀ ਰੱਖਿਆ ਨਹੀਂ ਕਰ ਸਕਦੇ ! ਏਹ ਕੈਸੀ ਮਾਇਆ ਹੈ, ਭਗਵਾਨ ? ਕਿੰਨੀਆਂ ਉਲਝੀਆਂ ਨੇ ਜੀਵਨ ਦੀਆ ਤੰਦਾ !.... ਸ਼ਾਇਦ ਇਨ੍ਹਾਂ ਨੂੰ ਖੋਲ੍ਹਣ ਲਈ ਹੀ ਰਿਸ਼ੀ ਜੰਗਲਾਂ 'ਚ ਜਾ ਕੇ ਤਪ ਕਰਦੇ ਨੇ ! ਪਰ ਇਨ੍ਹਾਂ ਦਾ ਹੱਲ ਓਥੇ ਜਾ ਕੇ ਕਿਵੇਂ ਮਿਲੇਗਾ ? ਇਨ੍ਹਾਂ ਦਾ ਹੌਲ ਤਾਂ ਏਥੇ ਹੀ ਕਿਤੇ ਹੈ। ਹਾਂ, ਏਥੇ ਹੀ ਕਿਤੇ ! ਮੇਰੇ ਬੜਾ ਹੀ ਲਾਗੇ ' ਪਰ ਕਿੱਥੇ ਹੈ ? ਕਿੱਥੇ ਹੈ ?

(ਹੱਥ ਵਿਚ ਕੱਪੜਿਆਂ ਦੀ ਗੰਢ ਲਈ ਚਿਤ੍ਰਲੇਖਾ ਆਉਂਦੀ ਹੈ। ਉਹਦੇ

44 / 94
Previous
Next