ਚਿਹਰੇ ਉੱਤੇ ਏਦਾ ਦੇ ਭਾਵ ਹਨ, ਜਿਵੇਂ ਕਿਸੇ ਲੰਬੇ ਸਫਰ ਉੱਤੇ ਜਾਣ ਲਈ ਤਿਆਰ ਹੋਵੇ ।)
ਚਿਤ੍ਰਲੇਖਾ : ਚਲੋ ਕੁਮਾਰ।
ਸਤਿਆਵ੍ਰਤ : ਹਾਂ, ਚਲੇ ਚਲੀਏ ਪਰ ਏਹ ਕੀ ਲਿਆਈਂ ਏਂ ?
ਚਿਤ੍ਰਲੇਖਾ : ਆਪਣੀ ਕਿਸੇ ਸਖੀ ਤੋਂ ਕੁਝ ਵਸਤਰ ਲੈ ਕੇ ਆਈ ਹਾਂ। ਪਰ ਕੁਮਾਰ, ਅਸੀ ਜਾਵਾਂਗੋ ਕਿੱਥੇ ?
ਸਤਿਆਵ੍ਰਤ ਤੂੰ ਚਲ ਤਾਂ ਸਹੀ । ਹੁਣ ਤਾਂ ਓਥੇ ਹੀ ਜਾਵਾਂਗੇ, ਜਿੱਥੇ ਭਾਗ ਲੈ ਜਾਣਗੇ! ਇਸ ਨਗਰ ਤੋਂ ਬਾਹਰ ਕਿਤੇ ਤਾਂ ਥਾਂ ਮਿਲੇਗੀ!
(ਦੋਵੇਂ ਤੁਰ ਪੈਂਦੇ ਹਨ। ਮਾਹੌਲ 'ਚ ਉਦਾਸੀ ਹੈ। ਪਿਛਵਾੜੇ `ਚੋਂ ਗੀਤ ਦੇ ਬੋਲ ਉੱਭਰਦੇ ਹਨ ।) ਰਾਜ ਬਿਨਾ, ਧਰਮ ਬਿਨਾ
ਤੇਰਾ ਕੌਣ ਬੇਲੀ ?
ਬੰਦਿਆ, ਤੇਰਾ ਕੌਣ ਬੇਲੀ ?
ਤੇਰਾ...?
ਰਾਜਾ ਹੋਵੇ ਤਾਂ ਰਾਜ ਕਮਾਏਂ
ਤਾਕਤ ਭੋਗੇ, ਹੁਕਮ ਚਲਾਏਂ
ਮਹਿਲ ਮਾੜੀਆਂ ਝੁਕ ਝੁਕ ਜਾਵਣ
ਸੈਨ-ਸਿਪਾਹੀ ਰੁਕ ਰੁਕ ਜਾਵਣ
ਰਾਜ ਬਿਨਾਂ ਕੋਈ ਨਾ ਪੁੱਛਦਾ
ਕੋਈ ਨ ਹੋਵੇ ਬੇਲੀ
ਬੰਦਿਆ…
(ਬੰਦ ਦੇ ਅੱਧ ਵਿਚਕਾਰ ਸਤਰਾਂ ਅਨੁਸਾਰ ਦ੍ਰਿਸ਼ । ਸੈਨਿਕ ਝੁਕਦੇ ਅਤੇ ਸਲਾਮਾਂ ਕਰਦੇ ਦਿਖਾਈ ਦਿੰਦੇ ਹਨ - ਇਹ ਰਾਜਸੱਤਾ ਅਤੇ ਤਾਕਤ ਦਾ ਕਲਾਜ ਹੈ। ਗਾਇਨ ਜਾਰੀ ਰਹਿੰਦਾ ਹੈ।)
ਧਰਮ ਦੱਸੇ ਗਿਆਨ ਦੀ ਰਾਹ
ਦੇਵੇ ਸ਼ਾਂਤੀ ਤੇ ਧਿਆਨ ਦੀ ਥਾਹ