ਧਰਮੀ ਹੋਵੇ ਤਾਂ ਪ੍ਰਲੋਕ ਸੁਧਰੇ
ਏਹ ਜੀਵਨ, ਏਹ ਲੋਕ ਸੁਧਰੇ
ਇਸਦੇ ਬਿਨਾ ਭਉਸਾਗਰ ਵਿਚ
ਬੇੜੀ ਨਾ ਜਾਏ ਠੇਲ੍ਹੀ
ਬੰਦਿਆ, ਤੇਰਾ ਕੌਣ ਬੇਲੀ ?
ਤੇਰਾ….
(ਇਸ ਬੰਦ ਦੇ ਅੱਧ ਵਿਚ ਰੌਸ਼ਨੀ ਦੇ ਘੇਰੇ ਵਿਚ ਧਰਮ-ਗੁਰੂ, ਚੇਲੇ ਅਤੇ ਹੋਰ ਧਾਰਮਿਕ ਵਿਅਕਤੀ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਚਿਹਰਿਆ ਤੇ ਪ੍ਰਲੋਕ ਸੁਧਰ ਜਾਣ ਦੀ ਸੰਤੁਸ਼ਟੀ ਹੈ । ਇਹ ਧਾਰਮਿਕ ਸੱਤਾ ਦਾ ਕਲਾਜ ਹੈ। ਗਾਇਨ ਜਾਰੀ ਰਹਿੰਦਾ ਹੈ।)
ਰਾਜ ਬਿਨਾਂ, ਧਰਮ ਬਿਨਾ
ਬੰਦਿਆ ! ਤੇਰਾ ਕੌਣ ਬੇਲੀ ? ਤੇਰਾ ਕੌਣ ਬੋਲੀ ?
ਨਾ ਤੂੰ ਰਾਜਾ, ਨਾ ਤੂੰ ਜੋਗੀ
ਤੇਰਾ ਕੌਣ ਬੇਲੀ ? ਤੇਰਾ ਕੌਣ ਬੇਲੀ?
ਬੰਦਿਆ,.....