ਅੰਕ 2
ਦ੍ਰਿਸ਼ 1
(ਆਯੋਧਿਆ ਦਾ ਚੋਰਾਹਾ । ਲੋਕ ਖੜ੍ਹੇ ਗੱਲਾ ਕਰ ਰਹੇ ਹਨ। ਇਹ ਸਧਾਰਣ ਲੋਕ ਹਨ ਇਨ੍ਹਾਂ ਦੇ ਚਿਹਰਿਆਂ ਤੋਂ ਮਜਬੂਰੀ ਤੇ ਵਿਚਾਰਗੀ ਝਲਕਦੀ ਹੈ। ਇਕ ਪਾਸੇ ਤੋਂ ਸੂਤਰਧਾਰ ਅਤੇ ਦੂਜੇ ਪਾਸੇ ਤੋਂ ਧਰਮ ਗੁਰੂ ਵਸਿਸ਼ਠ ਦੇ ਚੇਲਿਆਂ ਦਾ ਪ੍ਰਵੇਸ਼ ।)
ਸੂਤਰਧਾਰ ਸਤਿਆਵ੍ਰਤ ਦੇ ਨਗਰ ਛੱਡ ਜਾਣ ਤੋਂ ਬਾਅਦ ਮਹਾਰਾਜ ਤ੍ਰਿਆਅਰੁਣ ਨੂੰ ਪੁੱਤ ਦਾ ਵਿਗੋਚਾ ਅਨੁਭਵ ਹੋਇਆ। ਉਦਾਸੀ ਨੇ ਆ ਘੇਰਿਆ। ਮਨ ਵਿਚ ਵੈਰਾਗ ਆਇਆ ਤੇ ਇਕ ਦਿਨ ਰਾਜ ਦਾ ਸਾਰਾ ਕੰਮ ਕਾਜ ਮਹਾਂਰਿਖੀ ਵਸਿਸ਼ਠ ਦੇ ਸਪੁਰਦ ਕਰਕੇ ਉਹ ਤਪ ਕਰਨ ਜੰਗਲਾਂ ਨੂੰ ਚਲੇ ਗਏ। ਤੇ ਉਸ ਤੋਂ ਬਾਅਦ
ਚੇਲਿਆ ਦੀ ਟੈਲੀ (ਗਾਉਂਦੇ ਹਨ)
ਧਰਮ ਗੁਰੂ ਨੇ ਰਾਜਾ ਹੋਏ
ਧਰਮ ਦੀ ਜੈ ਜੈ ਕਾਰ ਹੋਈ
ਲੋਅ ਨਿਸ਼ਠਾ ਦੀ ਚਾਰੇ ਪਾਸੇ
ਕੱਚ ਕੂੜ ਦੀ ਹਾਰ ਹੋਈ
(ਇਸੇ ਦੌਰਾਨ ਭਗਵੇ ਕਪੜੇ ਪਾਈ ਲੋਕਾਂ ਦਾ ਧਾਰਮਿਕ ਜਲੂਸ ਮੰਚ ਤੋਂ ਲੰਘਦਾ ਹੈ ।)
ਚੰਹੀ ਕੁੱਟੀ ਨਾਦ ਧਰਮ ਦਾ
ਸਿਰ ਧਰਮ ਦਾ ਉਚਾ ਹੋਇਐ
ਪਾਵਨ ਹੋਈ ਸਾਡੀ ਧਰਤੀ
ਤਨ ਮਨ ਸਾਡਾ ਸੁੱਚਾ ਹੋਇਐ