Back ArrowLogo
Info
Profile

ਹੋ ਕੇ ਜੰਗਲਾ ਨੂੰ ਚਲੇ ਗਏ।

ਪਹਿਲਾ ਆਦਮੀ            ਤੁਹਾਡੀ ਸਮਝ ਦਾ ਤਾਂ ਪਤਾ ਈ ਨਹੀਂ ਲਗਦਾ। ਇਨ੍ਹਾਂ ਦਿਨਾਂ 'ਚ ਏਹੋ ਗੱਲ ਤੇ ਚੰਗੀ ਹੋਈ ਹੈ। ਹੁਣ ਸਾਰਾ ਰਾਜ-ਕਾਜ ਧਰਮ-ਗੁਰੂ ਵਸਿਸ਼ਠ ਹੀ ਵੇਖਦੇ ਨੇ।

ਦੂਸਰਾ ਆਦਮੀ             ਵੇਖਦੇ ਨੇ ਤਾਂ ਉਨ੍ਹਾਂ ਨੂੰ ਪਤਾ ਨਹੀਂ ਲਗਦਾ ਕਿ ਲੋਕ ਭੁੱਖੇ ਮਰ ਰਹੇ ਨੇ ? ਖਾਣ ਲਈ ਟੁੱਕ ਨਹੀਂ। ਦੋ ਵਰ੍ਹੇ ਹੋ ਗਏ ਨੇ ਫਸਲ ਨਹੀਂ ਹੋਈ। ਜੱਥਾ ਆਦਮੀ

ਤੀਸਰਾ ਆਦਮੀ:           ਰਾਜ-ਅਧਿਕਾਰੀ ਭ੍ਰਿਸਟ ਨੇ । ਵਪਾਰੀਆਂ ਦੇ ਭੰਡਾਰ ਭਰੇ ਪਏ ਨੇ ।

ਚੌਥਾ ਆਦਮੀ               ਵਪਾਰੀਆਂ ਦੇ ਹੀ ਨਹੀਂ, ਧਰਮ ਗੁਰੂ ਦੇ ਚੇਲਿਆਂ ਦੇ ਵੀ ਭੰਡਾਰ ਭਰੇ ਪਏ ਨੇ।

ਦੂਸਰਾ ਆਦਮੀ :           ਏਹ ਸਭ ਇਨ੍ਹਾਂ ਲੋਕਾਂ ਦੀ ਮਿਲੀ-ਭੁਗਤ ਦਾ ਫਲ ਹੈ। ਚੇਲੇ, ਵਪਾਰੀ, ਰਾਜ ਅਧਿਕਾਰੀ ਇਹ ਸਾਰੇ ਇਕੇ ਥੈਲੀ ਦੇ ਚੱਟੇ-ਵੱਟੇ ਨੇ।

ਤੀਸਰਾ ਆਦਮੀ :          ਪਤਾ ਨਹੀਂ ਕਦੇ ਮਹਾਰਾਜ ਤ੍ਰਿਆਅਰੁਣ ਵਾਪਸ ਆਉਣਗੇ । ਕਦੋਂ ਇਹ ਸਭ ਕੁਝ ਸੁਧਾਰੇਗਾ ?

ਚੌਥਾ ਆਦਮੀ :             ਸੱਚ ਕਿਹਾ ਈ ! ਪਈ. ਕਦੇ ਸੂਰਜ ਤੋਂ ਬਗੈਰ ਵੀ ਦਿਨ ਚੜਿਐ! ਕਦੇ ਬੱਦਲਾ ਤੋਂ ਬਿਨਾਂ ਵੀ ਵਰਖਾ ਹੋਈ ਐ। ਕਦੇ ਰਾਜੇ ਤੋਂ ਬਿਨਾਂ ਵੀ ਰਾਜ ਚੱਲਿਐ ?

ਦੂਸਰਾ ਆਦਮੀ             ਵਡੇਰੇ ਕਿਹਾ ਕਰਦੇ ਸਨ ਕਿ ਰਾਜੇ ਬਿਨਾਂ ਰਾਜ ਬਾਂਝ ਤੀਵੀਂ ਵਾਂਗ ਹੁੰਦੈ! ਰਾਜੇ ਬਿਨਾ ਪ੍ਰਮਾਰਥ ਨਹੀਂ ਹੁੰਦਾ। ਪਰਜਾ ਦੀ ਰੱਖਿਆ ਨਹੀਂ ਹੁੰਦੀ।

ਪਹਿਲਾ ਆਦਮੀ            ਤੁਸੀਂ ਬੇਕਾਰ ਦੀ ਬਹਿਸ ਕਰ ਰਹੇ ਓ। ਹੁਣ ਤੇ ਹਰ ਕੰਮ ਧਰਮ ਦੀ ਨੀਤੀ ਅਨੁਸਾਰ ਹੁੰਦੈ।

ਦੂਸਰਾ ਆਦਮੀ             ਤੁਸੀਂ ਵੀ ਕਮਾਲ ਕਰਦੇ ਓ! ਭਲਾ ਧਰਮ ਦੀ ਵੀ ਕੋਈ ਨੀਤੀ ਹੁੰਦੀ ਐ ?

ਪਹਿਲਾ ਆਦਮੀ            ਹਾਂ ਹੁੰਦੀ ਐ। ਔਹ ਵੇਖੋ, ਸੁਣੋ ਰਾਜ-ਅਧਿਕਾਰੀ ਕੀ ਕਹਿ ਰਹੇ ਨੇ ?

(ਸੰਵਾਦ ਦੇ ਦੌਰਾਨ ਪਿਛਲੇ ਪਾਸਿਉਂ ਦੇ ਰਾਜ-ਅਧਿਕਾਰੀਆਂ ਦਾ ਪ੍ਰਵੇਸ਼ । ਰਾਜ-ਅਧਿਕਾਰੀ ਨਗਾਰੇ ਚੋਟ ਕਰਦੇ ਹੋਏ ਐਲਾਨ ਕਰਦੇ ਹਨ।

ਰਾਜ-ਅਧਿਕਾਰੀ           (ਮੁਨਾਦੀ ਕਰਦਾ ਹੋਇਆ) ਸੁਣੇ ! ਸੁਣੇ " ਸੁਣੇ !!! ਅਯੋਧਿਆ ਦੇ ਨਗਰ ਵਾਸੀਓ, ਸੁਣੇ! ਧਰਮ-ਗੁਰੂ, ਧਰਮ-ਸਵਰੂਪ ਮਹਾਰਿਸ਼ੀ ਵਸਿਸ਼ਠ ਦੇ ਆਦੇਸ਼ ਸੁਣੇ! ਸਭ ਨਗਰ ਵਾਸੀ ਇਸ ਗੱਲ ਤੋਂ ਜਾਣੂ ਹਨ ਕਿ ਹੁਣ ਹਰ ਪਾਸੇ ਧਰਮ ਦੀ ਸੱਤਾ ਹੈ। ਧਰਮ ਗੁਰੂ ਦਾ ਆਦੇਸ਼ ਹੈ ਕਿ ਲੋਕ ਦ੍ਰਿੜਤਾ ਨਾਲ ਧਰਮ ਦਾ ਪਾਲਣ ਕਰਨ! ਕਸ਼ੱਤਰੀਆਂ ਲਈ ਆਦੇਸ਼ ਹੈ ਕਿ ਸ਼ਸਤਰਾਂ ਨੂੰ ਵਰਤਣ ਤੋਂ ਪਹਿਲਾਂ ਸ਼ਸਤਰਾਂ ਦੀ ਪੂਜਾ ਬ੍ਰਾਹਮਣਾਂ ਤੋਂ ਕਰਾਉਣ! ਇਸ ਵਿਚ ਹੀ ਉਨ੍ਹਾਂ ਦਾ ਹਿਤ ਹੈ। ਮੰਤਰ ਉਚਾਰਣ ਨਾਲ ਹੀ ਸ਼ਸਤਰਾਂ 'ਚ ਵਾਰ ਕਰਨ ਦੀ ਸ਼ਕਤੀ ਆਉਂਦੀ ਹੈ। ਕਸ਼ਤਰੀਆਂ ਤੇ ਵੈਸ਼ ਲੋਕਾਂ ਲਈ ਆਦੇਸ਼ ਹੈ ਕਿ ਸਾਰੇ ਧਾਰਮਿਕ ਕੰਮ ਪੂਰਨ ਨਿਸ਼ਠਾ ਨਾਲ ਕੀਤੇ ਜਾਣ। ਪਿਤਰਾ ਦੀ ਪੂਜਾ ਕਰਵਾਈ ਜਾਵੇ ਤੇ ਉਨ੍ਹਾਂ ਦੀ ਤ੍ਰਿਪਤੀ ਲਈ ਤਰਪਨ, ਪਿੰਡਦਾਨ ਤੇ ਬ੍ਰਾਹਮਣਾ

49 / 94
Previous
Next