Back ArrowLogo
Info
Profile

ਨੂੰ ਭੋਜਨ ਕਰਾਏ ਜਾਣ ! ਬ੍ਰਾਹਮਣਾਂ ਨੂੰ ਉਚਿਤ ਦਕਸ਼ਣਾ ਦਿੱਤੀ ਜਾਏ! ਕਿਸੇ ਘਰ ਤੋਂ ਬ੍ਰਾਹਮਣ ਨਿਰਾਸ ਹੋ ਕੇ ਵਾਪਸ ਨਾ ਜਾਏ ਸ਼ੁਦਰਾ ਲਈ ਆਦੇਸ਼ ਹੈ ਕਿ ਉਹ ਆਪਣੇ ਬ੍ਰਾਹਮਣ, ਕਸ਼ੱਤਰੀ ਤੇ ਵੈਸ਼ ਮਾਲਿਕਾ ਦੇ ਕਹੇ ਅਨੁਸਾਰ ਕੰਮ ਕਰਨ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ ਕਰੜਾ ਦੰਡ ਦਿੱਤਾ ਜਾਵੇਗਾ । ਸੁਣੋ! ਸੁਣੋ ! ਸੁਣੋ ਸੁਣੋ! ਸੁਣੋ !.. III

ਰਾਜ ਕਰਮਚਾਰੀ           (ਮੁਨਾਦੀ ਕਰਦਾ ਹੋਇਆ) ਸੁਣੋ! ਸੁਣੋ ! ਸੁਣੋ III ਅਯੋਧਿਆ ਦੇ ਨਗਰ-ਵਾਸੀਓ ਸੁਣੋ ! ਧਰਮ ਗੁਰੂ ਵਸਿਸ਼ਠ ਦਾ ਵਿਸ਼ੇਸ਼ ਆਦੇਸ਼ ਸੁਣੋ! ਧਰਮ-ਗੁਰੂ ਵਸਿਸਠ ਦਾ ਆਦੇਸ਼ ਹੈ ਕਿ ਮੰਤਰ -ਸਿੱਧ ਯੁੱਗ ਸਿਰਫ ਤਿੰਨ ਉੱਚੇ ਵਰਣਾ ਦੇ ਲੋਕ ਹੀ ਕਰਾ ਸਕਦੇ ਹਨ। ਸੂਦਰ ਸਿਰਫ ਮੰਤਰ-ਹੀਣ ਯੱਗ ਹੀ ਕਰਾ ਸਕਦਾ ਹੈ। ਸਵਾਹਾਕਾਰ, ਵਸਟਾਕਾਰ ਤੇ ਮੰਤਰ ਉੱਤੇ ਸੂਦਰਾ ਦਾ ਅਧਿਕਾਰ ਨਹੀਂ । ਸੂਦਰ ਲਈ ਧਨ ਜਮ੍ਹਾਂ ਕਰਨਾ ਵੀ ਮਨ੍ਹਾ ਹੈ। ਉਹ ਤੇ ਉਸਦਾ ਧਨ ਉਸਦੇ ਦ੍ਰਿਜ ਮਾਲਕ ਦੀ ਹੀ ਸੰਪਤੀ ਹਨ। ਕੋਈ ਵੀ ਸੂਦਰ ਨਾ ਤੇ ਵੇਦ ਅਤੇ ਧਰਮ-ਸ਼ਾਸਤਰ ਪੜ੍ਹ ਸਕਦਾ ਹੈ ਨਾ ਹੀ ਸੁਣ ਸਕਦਾ ਹੈ! ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ ਕੜਾ ਦੰਡ ਦਿੱਤਾ ਜਾਵੇਗਾ। ਸੁਣੋ.. ਸੁਣੋ .. !! ਸੁਣੋ.. ਸੁਣੋ! ਸੁਣੋ ! ਸੁਣੋ III

(ਨਗਾਰੇ ਵਜਾਉਂਦੇ ਹੋਏ ਰਾਜ-ਕਰਮਚਾਰੀ ਜਾਂਦੇ ਹਨ)

ਪਹਿਲਾ ਆਦਮੀ :          ਇਹ ਆਦੇਸ਼ ਧਰਮ ਗੁਰੂ ਦੇ ਨੇ! ਮੈਨੂੰ ਤਾਂ ਵਿਸ਼ਵਾਸ ਨਹੀਂ ਆਉਂਦਾ।

ਦੂਸਰਾ ਆਦਮੀ :           ਕੀ ਪਤਾ ਧਰਮ ਗੁਰੂ ਦੇ ਨੇ ਜਾਂ ਰਾਜ-ਕਰਮਚਾਰੀਆਂ ਦੇ ਜਾਂ ਉਨ੍ਹਾਂ ਦੇ ਚੇਲਿਆਂ ਦੇ !

ਤੀਸਰਾ ਆਦਮੀ            ਕਹਿੰਦੇ ਨੇ ਡੁੱਬੀ ਤਾਂ ਜੇ ਸਾਹ ਨਹੀਂ ਆਇਆ! ਸਾਡੇ ਵੱਲੋਂ ਕਿਸੇ ਦੇ ਵੀ ਹੋਣ.... ਸਾਨੂੰ ਤਾਂ ਮੰਨਣੇ ਪੈਣੇ ਨੇ !

ਦੂਸਰਾ ਆਦਮੀ             ਆਦੇਸ਼ ਮੰਨਣ ਤੋਂ ਕੌਣ ਭੱਜਦਾ ਐ! ਪਰ ਬ੍ਰਾਹਮਣ ਨੂੰ ਭੋਜਨ ਕਰਾਉਣ ਲਈ ਘਰ ਵਿਚ ਅੰਨ ਤੇ ਹੋਵੇ!

ਤੀਸਰਾ ਆਦਮੀ            ਹੱਦ ਹੁੰਦੀ ਹੈ ਕਿਸੇ ਗੱਲ ਦੀ ! ਬੱਚਿਆਂ ਦੇ ਮੂੰਹ 'ਚ ਦੇਣ ਲਈ ਟੁੱਕ ਨਹੀਂ ਤੇ ਅਸੀਂ ਪਿੱਤਰਾਂ ਦੀ ਪੂਜਾ ਕਰਦੇ ਫਿਰੀਏ!

ਪਹਿਲਾ ਆਦਮੀ :          ਉਹ ਤੇ ਕਰਨੀ ਹੀ ਪਵੇਗੀ। ਜੋ ਨਾ ਕੀਤੀ ਤਾਂ ਨਰਕਾਂ ਦੇ ਭਾਗੀ ਵੀ ਤੇ ਅਸੀਂ ' ਹੀ ਬਣਨਾ ਏ।

ਚੌਥਾ ਆਦਮੀ               ਉਏ ਸਾਡੇ ਲਈ ਤੇ ਏਥੇ ਹੀ ਨਰਕ ਹੈ ! ਧਰਮ ਗੁਰੂ ਸਾਡੀ ਹਾਲਤ ਤੇ ਵੇਖ

ਦੂਸਰਾ ਆਦਮੀ :           ਕਿਉਂ ਨਾ ਅਸੀਂ ਧਰਮ ਗੁਰੂ ਕੋਲ ਹੀ ਚੱਲੀਏ ਤੇ ਸਾਰੀ ਗੱਲ ਖੋਲ੍ਹ ਕੇ: ਦੱਸੀਏ ।

50 / 94
Previous
Next