ਦ੍ਰਿਸ਼ 2
(ਲੋਕ ਧਰਮ ਗੁਰੂ ਵਸਿਸਠ ਦੇ ਆਸ਼ਰਮ ਦੇ ਬਾਹਰ ਇਕੱਠੇ ਹੋ ਰਹੇ ਹਨ। ਆਸ਼ਰਮ ਦੇ ਮੁੱਖ ਦਵਾਰ ਉੱਤੇ ਇਕ ਚੇਲਾ ਅਤੇ ਰਾਜ-ਕਰਮਚਾਰੀ ਖੜ੍ਹੇ ਹਨ। ਲੋਕ ਸ਼ਿਕਾਇਤ ਕਰਨ ਦੀ ਰੌਂਅ ਵਿਚ ਹਨ।)
ਪਹਿਲਾ ਆਦਮੀ (ਚੇਲੇ ਨੂੰ ਸੰਬੋਧਿਤ ਹੁੰਦਾ ਹੋਇਆ) ਬ੍ਰਾਹਮਣ ਕੁਮਾਰ, ਅਸੀਂ ਧਰਮ ਗੁਰੂ ਨੂੰ ਮਿਲਣ ਆਏ ਹਾਂ। ਚੇਲਾ ਧਰਮ ਗੁਰੂ ਪੂਜਾ ਕਰ ਰਹੇ ਨੇ ।
ਦੂਸਰਾ ਆਦਮੀ ਕਿਰਪਾ ਕਰੋ, ਤਾਪਸ, ਸਾਨੂੰ ਧਰਮ ਗੁਰੂ ਨੂੰ ਮਿਲਾ ਦਿਓ!
ਤੀਸਰਾ ਆਦਮੀ ਅਸੀਂ ਸਿਰਫ ਬੇਨਤੀ ਕਰਨੀ ਏ। ਆਪਣਾ ਹਾਲ ਦੱਸਣਾ ਏ।
ਚੇਲਾ : ਮੈਂ ਕਿਹਾ ਹੈ ਨਾ.. ਉਹ ਪੂਜਾ ਕਰ ਰਹੇ ਨੇ । ਮੈਂ ਉਨ੍ਹਾਂ ਦੀ ਪੂਜਾ 'ਚ ਵਿਘਨ ਨਹੀਂ ਪਾ ਸਕਦਾ। ਚੌਥਾ ਆਦਮੀ ਅਸੀਂ ਉਡੀਕ ਕਰ ਲਵਾਂਗੇ, ਬ੍ਰਾਹਮਣ ਕੁਮਾਰ !
(ਮੁੱਖ ਚੇਲਾ ਆਸ਼ਰਮ ਤੋਂ ਬਾਹਰ ਆਉਂਦਾ ਹੈ ।)
ਮੁੱਖ ਚੇਲਾ ਕੀ ਗੱਲ ਹੈ ? ਏਨਾ ਰੌਲਾ ਕਿਉਂ ਪੈ ਰਿਹਾ ?
ਕਈ ਲੋਕ (ਇਕੱਠੇ) ਦਇਆਨਿਧਾਨ, ਅਸੀਂ ਧਰਮ ਗੁਰੂ ਨੂੰ ਮਿਲਣਾ ਏ ।
ਮੁੱਖ ਚੇਲਾ ਕਿਉਂ ਕੀ ਕਸ਼ਟ ਏ ? ਕਿਉਂ ਮਿਲਣਾ ਏਂ ਧਰਮ ਗੁਰੂ ਨੂੰ ?
ਪੰਜਵਾਂ ਆਦਮੀ: ਦਇਆਨਿਧਾਨ, ਦੁੱਖ ਤੇ ਕਸ਼ਟ ਤਾਂ ਬਹੁਤ ਨੇ! ਅਸੀਂ ਧਰਮ ਗੁਰੂ ਨੂੰ ਬੇਨਤੀ ਕਰਨੀ ਏਂ ।
ਮੁੱਖ ਚੇਲਾ : ਹੱਛਾ ਬਹੁਤ ਹੱਲਾ-ਗੁੱਲਾ ਨਾ ਕਰੋ ! ਮੈਂ ਧਰਮ ਗੁਰੂ ਨੂੰ ਸੂਚਨਾ ਦਿੰਦਾ ਹਾਂ।