Back ArrowLogo
Info
Profile

(ਏਨੇ ਵਿਚ ਸੰਖ ਵੱਜਣ ਦੀ ਆਵਾਜ਼ ਆਉਂਦੀ ਹੈ । ਓਮ ਸ਼ਾਂਤੀ ਦੇ ਸਵ ਉੱਭਰਦੇ ਹਨ। ਰਿਸ਼ੀ ਵਸਿਸ਼ਠ ਆਪਣੇ ਚੇਲਿਆਂ ਨਾਲ ਆਉਂਦਾ ਹੈ।)

ਵਸਿਸ਼ਠ                    ਚਿਰੰਜੀਵ ਰਵੋ ਮੇਰੇ ਬੱਚਿਓ!

ਪਹਿਲਾ ਆਦਮੀ            ਧਰਮ ਗੁਰੂ, ਅਸੀਂ ਤੁਹਾਡੀ ਸ਼ਰਨ `ਚ ਆਏ ਹਾਂ। ਦੋ ਵਰ੍ਹੇ ਹੋ ਗਏ ਨੇ ਫਸਲ ਨਹੀਂ ਹੋਈ! ਦੂਸਰਾ ਆਦਮੀ:                    ਰਿਸ਼ੀਵਰ, ਬੱਚੇ ਭੁੱਖੇ ਮਰ ਰਹੇ ਨੇ!

ਤੀਸਰਾ ਆਦਮੀ :          ਧਰਮ ਗੁਰੂ, ਵਪਾਰੀਆਂ ਨੇ ਅੰਨ ਦਾ ਭੰਡਾਰ ਕੀਤਾ ਹੋਇਐ!

ਚੌਥਾ ਆਦਮੀ               ਮੁਨੀਵਰ, ਵਪਾਰੀਆਂ ਤੇ ਰਾਜ-ਕਰਮਚਾਰੀਆਂ ਨੂੰ ਆਦੇਸ਼ ਦਿਓ ਕਿ ਅੰਨ ਲੋਕਾਂ 'ਚ ਵੰਡਣ !

ਪੰਜਵਾਂ ਆਦਮੀ             ਧਰਮ ਗੁਰੂ, ਇਸ ਵਰ੍ਹੇ ਅਸੀਂ ਆਸ਼ਰਮ ਲਈ ਕੋਈ ਭੇਟਾ ਨਹੀਂ ਲਿਆ। ਸਕਦੇ । ਘਰਾਂ 'ਚ ਅੰਨ ਵੀ ਨਹੀਂ ਬਚਿਆ!

ਵਸਿਸਠ                    ਸ਼ਾਂਤੀ ਮੇਰੇ ਬੱਚਿਓ! ਸ਼ਾਂਤੀ ! ਮੈਂ ਤੁਹਾਡੇ ਦੁੱਖ ਤੋਂ ਅਨਜਾਣ ਨਹੀਂ ਹਾਂ ਬੱਚਿਓ! ਇਸ ਕਾਲ ਤੇ ਦੁੱਖ ਕਾਰਨ ਮੈਂ ਵੀ ਦੁਖੀ ਹਾਂ। ਜਿਸਦੇ ਬੱਚੇ ਭੁੱਖੇ ਪਿਆਸੇ ਹੋਣ, ਉਸ ਪਿਤਾ ਦੀ ਕੀ ਹਾਲ ਹੋਵੇਗਾ? ਪਰ ਹੈ ਇਹ ਸਭ ਸਾਡੇ ਕਰਮਾ ਦਾ ਫਲ! ਮੇਰੇ ਮਨ ਵਿਚ ਅਨੇਕ ਪ੍ਰੇਸ਼ਾਨੀਆਂ ਨੇ । ਮੈਨੂੰ ਦੂਰ ਭਵਿੱਖ ਦਿਸ ਰਿਹੈ। ਦਿਸ ਰਿਹੈ ਕਿ ਸਮਾਜ ਦਾ ਢਾਂਚਾ ਬਿਖਰ ਰਿਹੈ। ਇਹ ਭੁੱਖ ਤੇ ਗ਼ਰੀਬੀ, ਇਹ ਕਾਲ ਤੇ ਦੁੱਖ ਉਸ ਬਿਖਰਾਵ ਕਰਕੇ ਹੀ ਹਨ। ਜਿਨ੍ਹਾਂ ਧਰਮ ਨੇ ਮਾਂ ਤੇ ਮੈਂ ਸਮਾਜ ਨੂੰ ਚਲਾਉਣਾ ਚਾਹੁੰਦਾ ਸਾਂ। ਉਨ੍ਹਾਂ ਤੇ ਇਹ ਨਹੀਂ ਚਲ ਰਿਹਾ। ਮੇਰੇ ਬੱਚਿਓ, ਜੇ ਅਸੀਂ ਇਸ ਬਿਖਰਾਵ ਨੂੰ ਰੋਕਣੈ, ਆਰੀਆਵਤ ਦੀ ਆਤਮਾ ਨੂੰ ਬਚਾਉਣੈ ਤਾਂ ਸਾਨੂੰ ਆਪਣੇ ਘਰਾਂ ਵਿਚ ਤੇ ਸਮਾਜਿਕ ਵਿਵਹਾਰ ਵਿਚ ਅਨੁਸ਼ਾਸਨ ਲਿਆਉਣਾ ਪਵੇਗਾ। ਜੇ ਅਸੀਂ ਸਮਾਜ ਵਿਚ ਸਤ ਸਥਾਪਤ ਕਰਨੈ ਤਾ ਸਾਨੂੰ ਚਾਹੀਦੈ, ਇਸਤਰੀਆਂ ਦਾ ਪੁਰਸ਼ਾ ਦੇ ਮੇਲਿਆਂ 'ਚ ਜਾਣਾ ਮਨ੍ਹਾਂ ਕਰੀਏ । ਉਨ੍ਹਾਂ ਦੇ ਸੈਰ-ਸਪਾਟੇ ਬੰਦ ਕਰਾਈਏ। ਉਹ ਉਤੇਜਨਾ ਵਾਲੇ ਪਹਿਰਾਵੇ ਨਾ ਪਹਿਨਣ । ਪਤੀ ਦੀ ਆਗਿਆ ਤੋਂ ਬਿਨਾ ਉਹ ਘਰੋਂ ਨਾ ਨਿਕਲਣ ! ਇਸਤਰੀ ਲਈ ਪਤੀ ਹੀ ਯੱਗ ਹੈ, ਪਤੀ ਹੀ ਵ੍ਰਤ...। ਸੂਦਰ ਵੀ ਵਿਸ਼ੇਸ਼ ਸੰਜਮ ਤੋਂ ਕੰਮ ਲੈਣ ! ਕੋਈ ਵੀ ਸ਼ੂਦਰ ਨਾ ਤਾਂ ਧਨ ਜਮ੍ਹਾਂ ਕਰਨ ਦਾ ਅਧਿਕਾਰੀ ਹੈ ਨਾ ਹੀ ਨਵੇਂ ਕਪੜੇ ਪਹਿਨਣ ਦਾ ! ਸ਼ੂਦਰ ਆਪਣੇ ਦ੍ਰਿਜ ਮਾਲਿਕਾਂ ਦੇ ਉਤਾਰ ਹੀ ਪਹਿਨਣ ਤੋਂ: ਉਨ੍ਹਾਂ ਦੀ ਸੇਵਾ ਕਰਨ!

ਕਈ ਲੋਕ                   (ਇਕੱਠੇ) ਦਇਆ ਕਰੋ ਪ੍ਰਭੂ ! ਦਇਆ ਕਰੋ। ਅੰਨ ਦਾ ਕੋਈ ਪ੍ਰਬੰਧ ਕਰਾਓ! ਦਇਆ ਕਰੋ।

54 / 94
Previous
Next