Back ArrowLogo
Info
Profile

ਵਸਿਸ਼ਠ :                  ਸ਼ਾਂਤੀ ਮੇਰੇ ਬੱਚਿਓ । ਉਤੇਜਿਤ ਨਾ ਹੋਵੇ ! ਇਸ ਦੁੱਖ ਵਿਚ ਮੈਂ ਤੁਹਾਡੇ ਨਾਲ ਹਾਂ। ਜਾਓ, ਮੇਰੇ ਬੱਚਿਓ ਜਾਓ, ਮੈਂ ਵੀ ਦੁੱਖ ਨਿਵਾਰਣ ਲਈ ਹਵਨ ਕਰਾਂਗਾ । ਸਭ ਠੀਕ ਹੋ ਜਾਵੇਗਾ ! ਇਹ ਸਭ ਆਪਣੇ ਆਪਣੇ ਕਰਮਾਂ ਦਾ ਫਲ ਹੈ। ਇਹ ਤਾਂ ਭੁਗਤਣਾ ਹੀ ਪੈਂਦਾ ਹੈ । ਧਰਮ ਦਾ ਪਾਲਣ ਕਰੋ! ਇਹ ਦੁਨੀਆ ਮਾਇਆ ਹੈ! ਇਸ ਮੋਹ ਤੋਂ ਬਚੋ! ਈਸ਼ਵਰ 'ਚ ਧਿਆਨ ਲਾਓ! ਇਸ ਗੱਲ ਦਾ ਧਿਆਨ ਰੱਖੋ ਕਿ ਬ੍ਰਾਹਮਣਾਂ ਦਾ ਅਪਮਾਨ ਨਾ ਹੋਵੇ... ਬ੍ਰਾਹਮਣ ਹੀ ਭੂਦੇਵ ਹਨ ਉਹ ਪ੍ਰਿਥਵੀ ਤੇ ਸਾਖਸ਼ਾਤ ਦੇਵਤਾ ਮੰਨੇ ਗਏ ਹਨ ਜਲ ਤੋਂ ਅਗਨੀ, ਬ੍ਰਾਹਮਣ ਤੋਂ ਕਸ਼ੱਤਰੀ ਤੇ ਪੱਥਰ ਤੋਂ ਲੋਹੇ ਦੀ ਉਤਪਤੀ ਹੋਈ ਹੈ । ਤੁਸੀਂ ਹਵਨ ਤੇ ਹੈਮ ਕਰਾਓ। ਬ੍ਰਾਹਮਣਾਂ ਨੂੰ ਦਾਨ ਦਿਓ । ਬ੍ਰਾਹਮਣਾਂ ਦੀ ਸੇਵਾ ਪੂਜਾ ਕਰਨ ਵਾਲਾ ਆਦਮੀ ਕਦੇ ਨਿਰਧਨ ਨਹੀਂ ਹੁੰਦਾ! ਬ੍ਰਾਹਮਣਾਂ ਨੂੰ ਦਿੱਤਾ ਦਾਨ ਜਨਮ-ਜਨਮਾਂਤਰਾਂ ਤਕ ਫਲ ਦਿੰਦਾ ਹੈ । ਬ੍ਰਾਹਮਣਾਂ ਦੀ ਸੇਵਾ ਕਰਨ ਵਾਲੇ ਮਨੁੱਖ ਨੂੰ ਪਾਰਬ੍ਰਹਮ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਦਾਨ. ਪੁੰਨ ਕਰੋ ! ਸਭ ਠੀਕ ਹੋ ਜਾਵੇਗਾ। (ਥੋੜ੍ਹਾ ਰੁਕ ਕੇ) ਮੈਂ ਸੁਣਿਆ ਕਿ ਕੁਝ ਲੋਕ ਥੋਥੀ ਤਰਕ-ਵਿਦਿਆ ਦਾ ਪ੍ਰਚਾਰ ਕਰਦੇ ਹਨ। ਵੇਦਾਂ ਤੇ ਧਰਮ- ਸ਼ਾਸਤਰਾਂ ਤੇ ਕਿੰਤੂ ਕਰਦੇ ਹਨ। ਧਰਮ-ਗ੍ਰੰਥਾਂ ਤੇ ਆਸਥਾ ਨਾ ਰੱਖਣੀ ਮਹਾ-ਪਾਪ ਹੈ! ਉਹ ਲੋਕ ਵੀ ਦੰਡ ਦੇ ਭਾਗੀ ਹੋਣਗੇ। ਨੀਚ ਜੂਨੀਆਂ ਵਿਚ ਜਨਮ ਪਾਉਣਗੇ ! ਜੋ ਧਰਮ ਦਵਾਰਾ ਨਿਸ਼ਚਿਤ ਨੇਮਾਂ ਦੀ ਪਾਲਣਾ ਨਹੀਂ ਕਰੇਗਾ. ਉਸ ਨੂੰ ਈਸ਼ਵਰ ਵੀ ਦੰਡ ਦਵੇਗਾ ਤੇ ਮੈਂ ਵੀ! ਹੁਣ ਮੇਰਾ ਸਮਾਂ ਨਸ਼ਟ ਨਾ ਕਰੋ! ਜਾਓ! ਜਾਓ !! ਜਾਓ !!!

(ਬੋਲਦਾ ਹੋਇਆ ਵਸਿਸ਼ਠ ਹੌਲੀ ਹੌਲੀ ਮੁੜਦਾ ਹੈ ਤੇ ਵਾਪਸ ਆਸ਼ਰਮ ਵਿਚ ਜਾਂਦਾ ਹੈ । ਲੋਕ ਰੌਲਾ ਪਾਉਂਦੇ ਹਨ।)

ਪਹਿਲਾ ਆਦਮੀ :          ਦੁਹਾਈ ਹੈ ! ਉਏ, ਅਸੀਂ ਤੇ ਆਏ ਸਾਂ ਬੇਨਤੀ ਕਰਨ, ਆਪਣੇ ਦੁਖੜੇ ਸੁਣਾਉਣ । ਤੇ ਧਰਮ ਗੁਰੂ ਨੂੰ ਵੇਖੋ ਸਾਡੀ ਗੱਲ ਕੀ ਸੁਣਨੀ ਐ, ਹੋਰ ਦੇ ਹੋਰ ਉਪਦੇਸ਼ ਦੇਣ ਡਹੇ ਨੇ!

ਦੂਸਰਾ ਆਦਮੀ :           ਗੱਲ ਉਪਦੇਸ਼ ਦੀ ਨਹੀਂ ! ਜੋ ਧਰਮ ਗੁਰੂ ਨੇ ਕਿਹੈ, ਹੈ ਉਹ ਬਿਲਕੁਲ ਠੀਕ ! ਇਸਤਰੀਆਂ ਤੇ ਸੂਦਰਾਂ ਨੂੰ ਨਕੇਲ ਤਾਂ ਪਾਉਣੀ ਹੀ ਪਵੇਗੀ! ਨਹੀਂ ਤੇ ਧਰਮ ਨਹੀਂ ਬਚਣਾ!

ਤੀਸਰਾ ਆਦਮੀ            ਉਏ, ਇਹ ਕਾਹਦਾ ਉਪਦੇਸ਼ ਐ? ਉਏ ਧਰਮ ਸਾਨੂੰ ਹੁਣ ਇਹ ਦੱਸੇਗਾ ਪਈ ਸਾਡੀਆਂ ਤੀਵੀਂਆਂ ਕੀ ਪਾਉਣ ਤੇ ਕੀ ਹੰਢਾਉਣ। ਉਨ੍ਹਾਂ ਨੂੰ ਕਿੱਥੇ ਖੜ੍ਹੀਏ ਤੇ ਕਿੱਥੇ ਨਾ ਖੜ੍ਹੀਏ!

ਤੀਸਰਾ ਆਦਮੀ            ਭਲਾ ਹੁਣ ਇਹ ਸਾਡੀਆਂ ਮਾਵਾਂ ਨੂੰ ਵੀ ਦੱਸੇਗਾ ਭਈ ਕਿ ਕਿੱਥੇ ਜਾਓ ਤੇ ਕਿੱਥੇ

55 / 94
Previous
Next