ਨਾ ਜਾਓ!
ਚੌਥਾ ਆਦਮੀ ਉਏ ਹੁਣ ਤੇ ਏਹੋ ਦੱਸਣਾ ਰਹਿ ਗਿਐ ਪਈ ਕਦੇ ਸੋਈਏ ਤੇ ਕਦੋਂ ਉੱਠੀਏ ! ਕਦੇ ਹੌਸੀਏ ਤੇ ਕਦੋਂ ਰੋਈਏ! ਕਦੋਂ ਖਾਈਏ ਤੇ ਕਦੇ ਹੱਗੀਏ।
ਪਹਿਲਾ ਆਦਮੀ ਏਹ ਤਾਂ ਬੰਦੇ ਦੇ ਪੈਰਾਂ 'ਚ ਸੰਗਲ ਪਾਉਣ ਵਾਲੀ ਗੱਲ ਹੈ। ਧਰਮ ਨਹੀਂ । ਧਰਮ ਤਾਂ ਮਿੱਤਰੇ ਇਕ ਦੂਜੇ ਦਾ ਦੁੱਖ ਸੁੱਖ ਵੰਡਾਉਣ 'ਚ ਹੈ।
ਦੂਸਰਾ ਆਦਮੀ ਤੈਨੂੰ ਧਰਮ ਦਾ ਬਹੁਤਾ ਪਤਾ ਐ ? ਮਹਾਰਿਸ਼ੀ ਦੀ ਗੱਲ ਸੁੱਟ ਪਾਉਣ ਵਾਲੀ ਨਹੀਂ !
ਤੀਸਰਾ ਆਦਮੀ ਉਏ ਗੱਲ ਤਾਂ ਹੋਰ ਦੀ ਹੋਰ ਈ ਹੋ ਗਈ ! ਅਸੀਂ ਆਪਣੇ ਦੁੱਖ ਸੁਨਾਉਣ ਆਏ ਸਾ ਤੇ ਏਥੇ ਧਰਮ ਗੁਰੂ.....
ਦੂਸਰਾ ਆਦਮੀ (ਉਹਦੀ ਗੱਲ ਕੱਟਦਾ ਹੋਇਆ) ਬਹੁਤੀ ਬਕਬਕ ਨਾ ਕਰ ਓਏ। ਜੇ ਧਰਮ- ਗੁਰੂ ਦੇ ਵਿਰੁੱਧ ਕੁਝ ਕਿਹਾ ਤਾਂ ਚੀਰ ਕੇ ਰੱਖ ਦਿਆਗਾ !
ਤੀਸਰਾ ਆਦਮੀ : ਤੂੰ ਹੱਥ ਤਾਂ ਲਾ ਕੇ ਵੇਖ!
ਦੂਸਰਾ ਆਦਮੀ (ਧੱਕਾ ਮਾਰਦਾ ਹੋਇਆ) ਲੈ, ਕੀ ਕਰੇਂਗਾ?
(ਲੜਦੇ ਹਨ। ਬਾਕੀ ਵੀ ਲੜਾਈ ਵਿਚ ਕੁੱਦ ਪੈਂਦੇ ਹਨ । ਧੱਕਾ ਮੁੱਕੀ ਤੇ ਗਾਲ੍ਹੀ ਗਲੋਚ ਹੁੰਦਾ ਹੈ।)
ਚੇਲਾ ਚੁੱਪ ਓਏ ! ਰੌਲਾ ਨਾ ਪਾਓ! ਏਹ ਆਸ਼ਰਮ ਹੈ। ਸਬਜ਼ੀ ਦੀ ਹਾਟ ਨਹੀਂ!
(ਲੋਕ ਆਪਸ ਵਿਚ ਲੜ ਰਹੇ ਹਨ। ਚੇਲਾ ਅਤੇ ਰਾਜ-ਕਰਮਚਾਰੀ ਉਨ੍ਹਾਂ ਨੂੰ ਪਿੱਛੇ ਧੱਕਦੇ ਹਨ। ਅੰਦਰੋਂ ਕੁਝ ਹੋਰ ਚੇਲੇ ਵੀ ਆ ਕੇ ਲੋਕਾਂ ਨੂੰ ਪਿੱਛੇ ਧੱਕਦੇ ਹਨ। ਇਸ ਦੇ ਨਾਲ ਹੀ ਸੂਤਰਧਾਰ ਕੁਝ ਨਟ ਤੇ ਨਟੀਆਂ ਨਾਲ ਮੰਚ ਤੇ ਆਉਂਦਾ ਹੈ ਅਤੇ ਬੜੇ ਤਿੱਖੇ ਲਹਿਜ਼ੇ ਵਾਲਾ ਸਮੂਹ-ਗਾਨ ਸ਼ੁਰੂ ਹੁੰਦਾ ਹੈ ।)
ਧਰਮ ਗੁਰੂ ਨੇ ਰਾਜਾ ਹੋਏ
ਤੇ ਰਾਜੇ ਸੰਨਿਆਸੀ
ਗੂੰਜ ਧਰਮ ਦੀ ਚਾਰ ਚੁਫੇਰੇ
ਫਿਰ ਵੀ ਧਰਤ ਪਿਆਸੀ
ਦੁੱਧ ਦਹੀਂ ਨਾ ਟੁੱਕ ਰੋਟੀ ਦਾ
ਹਰ ਜਨ ਭੁੱਖਾ ਪਿਆਸਾ ਹੈ
ਲੱਗੀ ਟੇਕ ਨਸੀਬਾਂ ਉਤੇ