ਨੈਣੀਂ ਘੋਰ ਨਿਰਾਸਾ ਹੈ
ਭੁੱਖੇ ਮਰਦੇ ਲੋਕ ਵਿਚਾਰੇ
ਕਿਦੀ ਸ਼ਰਨ ਵਿਚ ਜਾਵਣ ਉਹ?
ਢੁੱਕੀਆਂ ਗਿਰਝਾਂ ਨਗਰਾਂ ਉੱਤੇ
ਕਹਿਰੀ ਖੰਭ ਫੈਲਾਵਣ ਉਹ
ਉੱਚੇ ਲੰਬੇ ਰੁੱਖ ਧਰਮ ਦੇ
ਧਰਮ ਦੀ ਡੂੰਘੀ ਛਾਂ ਵੇ ਲੋਕਾ!
ਏਸ ਛਾਇਆ ਵਿਚ ਝੁਲਸੇ ਸਾਰੇ
ਉਜੜੇ ਦੇਸ ਗਰਾਂ ਵੇ ਲੋਕਾ !
ਧਰਮ ਦੀ ਡੂੰਘੀ ਛਾਂ ਵੇ ਲੋਕਾ
ਉੱਜੜੇ ਦੇਸ ਗਰਾ ਵੇ ਲੋਕਾ!
ਉੱਜੜੇ ਦੇਸ ਗਰਾਂ ਵੇ ਲੋਕਾ!!