ਸਤਿਆਵ੍ਰਤ ਮਾਤਾ!
(ਡੌਰ ਭੌਰ ਹੋਈ ਸਤਿਆਵਤੀ ਰੁਕ ਜਾਂਦੀ ਹੈ । ਭੁੱਖ ਤੇ ਨਿਰਾਸ਼ਾ ਨੇ ਉਹਦੀ ਸੁਰਤ ਮਾਰੀ ਹੋਈ ਹੈ। ਅਜੀਬ ਤਰ੍ਹਾਂ ਨਾਲ ਸੰਮੋਹਿਤ ਉਹ ਸਤਿਆਵ੍ਰਤ ਵੱਲ ਵੇਖਦੀ ਹੈ।)
ਸਤਿਆਵ੍ਰਤ ਮਾਤਾ! ਕੌਣ ਹੋ ਤੁਸੀਂ ? ਸਤਿਆਵਤੀ : (ਓਸੇ ਤਰ੍ਹਾਂ ਡੌਰ ਭੌਰ ਹੋਈ ਤੇ ਸੰਮੋਹਨ ਵਿਚ) ਕੀ ਤੁਸੀਂ ਇਹ ਬੱਚਾ ਖਰੀਦੇਗੇ ?
ਸਤਿਆਵ੍ਰਤ : (ਜਿਵੇਂ ਜੋ ਸੁਣਿਆ ਹੈ ਉਸ ਉੱਤੇ ਵਿਸਵਾਸ ਨਾ ਆਇਆ ਹੋਵ) ਕੀ ਕਿਹੈ ਮਾਤਾ!
ਸਤਿਆਵ੍ਰਤ : (ਓਦਾਂ ਹੀ) ਮੈਂ ਇਹ ਬੱਚਾ ਵੇਚਣਾ ਏ ! ਮੁੱਲ ਸਿਰਫ ਅਨਾਜ ! ਇਹ ਸਾਰੀ ਉਮਰ ਤੁਹਾਡਾ ਦਾਸ ਬਣ ਕੇ ਰਹੇਗਾ। ਇਕ ਬੋਰੀ
ਸਤਿਆਵ੍ਰਤ : ਮਾਤਾ, ਇਹ ਕੀ ਅਨਰਥ ਕਰ ਰਹੇ ਓ! ਇਕ ਬੋਰੀ ਅਨਾਜ ਲਈ ਏਡਾ ਸੋਹਣਾ ਬੱਚਾ ਵੇਚ ਰਹੇ ਓ ?
ਸਤਿਆਵਤੀ : ਏਸ ਭੁੱਖਮਰੀ ਵਿਚ ਤਾਂ ਮਾਵਾਂ ਨੇ ਸੇਰ ਸੇਰ ਅੰਨ ਲਈ ਬੱਚੇ ਵੇਚੇ ਨੇ ! ਮੈਂ ਤਾਂ ਫਿਰ ਪੂਰੀ ਇਕ ਬੇਰੀ ਅੰਨ ਮੰਗ ਰਹੀ ਆਂ। ਸਤਿਆਵ੍ਰਤ : ਮਾਤਾ, ਏਨਾ ਕਾਲ ਤੇ ਨਹੀਂ ਪਿਆ!
ਸਤਿਆਵਤੀ ਤੈਨੂੰ ਕਾਲ ਦਾ ਕੀ ਪਤਾ? ਤੂੰ ਤੇ ਜਵਾਨ ਏਂ! ਅੰਨ ਉਗਾ ਸਕਦਾ ਏ! ਦੂਰ ਦੁਰਾਡੇ ਜੰਗਲਾਂ 'ਚ ਜਾ ਕੇ ਕੰਦ ਮੂਲ ਤੇ ਫਲ ਲਿਆ ਸਕਦਾ ਏਂ ! ਤੂੰ ਤੇ ਸ਼ਿਕਾਰ ਵੀ ਖੇਡਦਾ ਹੋਣਾ ਏਂ!
ਸਤਿਆਵ੍ਰਤ ਹਾਂ ਮਾਤਾ, ਪਰ ਬੱਚੇ ਨੂੰ ਵੇਚਣਾ ਇਹ ਤਾਂ ਠੀਕ ਨਹੀਂ! (ਨਾਲ ਹੀ ਬੱਚੇ ਦੇ ਗਲ ਚੋਂ ਰੱਸੀ ਖੋਲ੍ਹਣ ਲਗਦਾ ਹੈ।)
ਸਤਿਆਵਤੀ : (ਹਿੰਸਕ ਹੋ ਕੇ ਸਤਿਆਵ੍ਰਤ ਦੇ ਹੱਥਾਂ ਨੂੰ ਆਪਣੇ ਪੁੱਤਰ ਦੇ ਗਲੇ ਤੋਂ ਦੂਰ ਕਰ ਦਿੰਦੀ ਹੈ) ਇਹਨੂੰ ਹੱਥ ਨਾ ਲਾ! ਮੇਰੇ ਹੋਰ ਵੀ ਬੱਚੇ ਨੇ । ਜੇ ਏਹਨੂੰ ਨਾ ਵੇਚਿਆ ਤਾਂ ਬਾਕੀ ਦੇ ਭੁੱਖੇ ਮਰ ਜਾਣਗੇ ! ਏਹ ਮੇਰਾ ਗਭਲਾ ਪੁੱਤਰ ਐ। ਮੈਂ ਮਾਂ ਆ ਮਾਂ ! ਦਿਲ ਤੇ ਪੱਥਰ ਰੱਖ ਕੇ ਇਹਨੂੰ ਵੇਚਣ ਤੁਰੀਂ ਆਂ!
ਸਤਿਆਵ੍ਰਤ : ਨਹੀਂ ਮਾਤਾ. ਤੁਸੀਂ ਏਥੇ ਹੀ ਭੋਜਨ ਕਰੋ! ਕੁਝ ਖਾਣ ਦਾ ਪ੍ਰਬੰਧ ਕਰਦੇ ਆ। ਅੰਨ ਲਈ ਬੱਚੇ ਨੂੰ ਵੇਚਣਾ ਅਧਰਮ ਹੈ!
ਸਤਿਆਵਤੀ : ਮੈਨੂੰ ਧਰਮ ਨਾ ਸਿਖਾ, ਪੁੱਤਰ ! ਤੂੰ ਜਾਣਦਾ ਨਹੀਂ ਮੈਂ ਕੌਣ ਹਾ ? ਮੈਂ ਸਤਿਆਵਤੀ ਹਾਂ ਧਰਮ-ਸਰੂਪ ਮਹਾਰਿਸ਼ੀ ਵਿਸ਼ਵਾਮਿੱਤਰ ਦੀ ਪਤਨੀ.. । ਓਧਰ ਉਹ ਤਪ ਕਰਨ ਜੰਗਲਾਂ 'ਚ ਗਏ ਨੇ ਤੇ ਏਧਰ ਏਧਰ ਅਸੀਂ ਇਹ ਤਪ ਕਰ ਰਹੇ ਆਂ।
ਸਤਿਆਵ੍ਰਤ (ਲਗਭਗ ਰੋਂਦਾ ਹੋਇਆ ਸਤਿਆਵਤੀ ਦੇ ਪੈਰਾਂ ਵਿਚ ਡਿਗਦਾ ਹੈ) ਧਰਮ