ਪਾਲਕ, ਧਰਮ-ਸਰੂਪ ਮਹਾਰਿਸ਼ੀ ਵਿਸ਼ਵਾਮਿੱਤਰ ਦੀ ਪਤਨੀ ਤੇ ਇਹ ਹਾਲਤ ! ਬੱਚਿਆਂ ਨੂੰ ਭੁੱਖਿਆ ਛੱਡ ਆਦਮੀ ਤਪ ਕਰਨ ਤੁਰ ਜਾਵੇ। ਏਹਦੇ ਕੀ ਅਰਥ ਨੇ ਭਗਵਾਨ । ਏਹਦੇ ਕੀ ਅਰਥ ਨੇ ?
ਸਤਿਆਵਤੀ : (ਆਪਣੇ ਪਤੀ ਵਿਰੁੱਧ ਕਹੀ ਗੱਲ ਦਾ ਸਾਹਮਣਾ ਕਰਦੀ ਹੋਈ) ਮਹਾਰਿਸ਼ੀ ਨੂੰ ਦੋਸ਼ ਨਾ ਦੇ ਪੁੱਤਰ ! ਉਨ੍ਹਾਂ ਦੀ ਸਾਧਨਾ ਵੱਡੀ ਹੈ। ਵੱਡੀ ਸਾਧਨਾ ਵੱਡਾ ਹੇਠ ਮੰਗਦੀ ਹੈ।
ਸਤਿਆਵ੍ਰਤ ਮਾਤਾ ਤੁਸੀਂ ਬੈਠੇ ! ਭੋਜਨ ਕਰੋ। (ਅੱਗੇ ਹੋ ਕੇ ਬੱਚੇ ਦੇ ਗਲ 'ਚ ਪਈ ਰੱਸੀ ਖੋਲ੍ਹ ਦਿੰਦਾ ਹੈ ।)
ਸਤਿਆਵਤੀ (ਉਹ ਸਤਿਆਵ੍ਰਤ ਦੇ ਵਿਹਾਰ ਤੋਂ ਪ੍ਰਭਾਵਿਤ ਹੋਈ ਹੈ।) ਕੀ ਨਾਂ ਏ ਤੇਰਾ ? ਤੂੰ ਸਧਾਰਣ ਨਾਗਰਿਕ ਤਾਂ ਨਹੀਂ ਲਗਦਾ।
ਸਤਿਆਵ੍ਰਤ ਸਧਾਰਣ ਤੇ ਅਸਧਾਰਣ ਦੀ ਕੀ ਗੱਲ ਕਰਨੀ ਏਂ ! ਮਾਤਾ ਮੈਂ ਤੇ ਇਸ ਨਗਰੀ ਦਾ ਨਾਗਰਿਕ ਵੀ ਨਹੀਂ। ਮੇਰਾ ਨਾਂ ਸਤਿਆਵ੍ਰਤ ਹੈ।
ਸਤਿਆਵਤੀ (ਹੈਰਨੀ ਨਾਲ) ਰਾਜਕੁਮਾਰ ਸਤਿਆਵ੍ਰਤ! ਜਿੰਨੂ ਧਰਮ ਗੁਰੂ ਵਸਿਸ਼ਠ ਨੇ ਦੰਡ ਦਿੱਤਾ ਸੀ ?
ਸਤਿਆਵ੍ਰਤ : ਹਾਂ ਮਾਤਾ. ਮੈਂ ਉਹੀ ਸਤਿਆਵ੍ਰਤ ਹਾਂ। ਇਹ ਮੇਰੀ ਪਤਨੀ ਚਿਤ੍ਰਲੇਖਾ ਹੈ। ਸਤਿਆਵਤੀ (ਅਸੀਸ ਦਿੰਦੀ ਹੋਈ) ਜੁੱਗ ਜੁੱਗ ਜੀਵੇ ਪੁੱਤਰ! ਪਰ ਮੈਂ ਤੇ ਸੁਣਿਐ ਤੇਰੇ ਪਿਤਾ ਮਹਾਰਾਜਾ ਤ੍ਰਿਆਅਰੁਣ ਵੀ ਰਾਜਭਾਗ ਛੱਡ ਕੇ ਜੰਗਲਾਂ ਨੂੰ ਚਲੇ ਗਏ ਨੇ ।
ਸਤਿਆਵ੍ਰਤ : ਤੁਸੀਂ ਠੀਕ ਸੁਣਿਆ ਏ, ਮਾਤਾ । ਮੇਰੇ ਰਾਜਮਹੱਲ ਛੱਡਣ ਤੋਂ ਬਾਅਦ ਉਨ੍ਹਾਂ ਦਾ ਮਨ ਵੀ ਉਚਾਟ ਹੋ ਗਿਆ। ਹੁਣ ਰਾਜ-ਕਾਜ ਦਾ ਸਾਰਾ ਕੰਮ ਧਰਮ ਗੁਰੂ ਹੀ ਦੇਖਦੇ ਨੇ।
ਸਤਿਆਵਰਤੀ : (ਵਿਅੰਗ ਨਾਲ) ਹਾ, ਹੁਣ ਤੇ ਉਹੀ ਰਾਜਾ ਨੇ ! ਸਤਿਆਵ੍ਰਤ : ਮਾਤਾ, ਏਹ ਗੱਲਾਂ ਛੱਡੋ! ਤੁਸੀਂ ਭੋਜਨ ਕਰੋ। ਮੈਂ ਪ੍ਰਣ ਕਰਦਾ ਹਾਂ ਕਿ ਜਿੰਨਾ ਚਿਰ ਮਹਾਂਰਿਸ਼ੀ ਵਾਪਸ ਨਹੀਂ ਆਉਂਦੇ, ਤੁਹਾਡੇ ਲਈ ਭੋਜਨ ਦਾ ਪ੍ਰਬੰਧ ਅਸੀਂ ਕਰਾਂਗੇ!
ਸਤਿਆਵਤੀ : ਇਹ ਔਖੇ ਸਮੇਂ ਨੇ ਪੁੱਤਰ! ਤੇ ਔਖੇ ਸਮਿਆਂ 'ਚ ਪ੍ਰਣ ਨਹੀਂ ਕਰੀਦੇ !. ਨਿਭਦੇ ਨਹੀਂ!
ਸਤਿਆਵ੍ਰਤ : ਨਹੀਂ ਮਾਤਾ.. ਮੈਂ ਪ੍ਰਣ ਕਰਦਾ ਹਾਂ ਤੇ ਮੈਂ ਨਿਭਾਵਾਂਗਾ ਵੀ!
ਸਤਿਆਵਤੀ: ਪ੍ਰਣ ਕਰਦਾ ਏਂ । ਕਿਉਂਕਿ ਮੈਂ ਮਹਾਰਿਸ਼ੀ ਦੀ ਪਤਨੀ ਹਾਂ ?
ਸਤਿਆਵ੍ਰਤ ਨਹੀਂ, ਮਾਂ ਨਹੀਂ। ਮਾਂ ਤੇ ਮਾਂ ਹੁੰਦੀ ਏ! ਮਹਾਰਿਸ਼ੀ ਦੇ ਬੱਚਿਆਂ ਦੀ ਮਾਂ ਹੋਵੇ ਜਾਂ ਨਿਰਧਨ ਦੇ ਬੱਚਿਆਂ ਦੀ। ਜਿਸ ਹਾਲ ਵਿਚ ਮੈਂ ਤੁਹਾਨੂੰ ਵੇਖਿਐ, ਮੈਂ ਕਿਸੇ ਵੀ ਮਾਂ ਨੂੰ ਵੇਖਦਾ ਤਾਂ ਇਹੀ ਕਰਦਾ, ਜੇ ਹੁਣ ਕਰ ਰਿਹਾ ਹਾਂ । ਚਿਤ੍ਰਲੇਖਾ ਮਾਤਾ ਤੇ ਬਾਲਕ ਨੂੰ ਭੋਜਨ ਕਰਾਓ!