Back ArrowLogo
Info
Profile

ਸਤਿਆਵਤੀ                ਜੀਉਂਦਾ ਰਹਿ ਪੁੱਤਰਾ ਪਰ ਮੈਂ ਭੋਜਨ ਨਹੀਂ ਕਰਨਾ। ਵਿਲਕਦੇ ਹੋਣੇ ਨੇ। ਉਹ ਭੁੱਖੇ ਹੁਣ ਤੇ ਮੈਂ ਖਾ ਲਵਾ ਏਹ ਨਹੀਂ ਸਕਦੇ ? ਛੇ ਦੂਸਰੇ ਅੱਜ ਏਹ ਕਿਵੇਂ ਹੈ

ਸਤਿਆਵ੍ਰਤ :               ਮਾਂ. ਤੁਸੀਂ ਚਿੰਤਾ ਨਾ ਕਰੋ। ਮੈਂ ਭੇਜਨ ਦਾ ਪ੍ਰਬੰਧ ਕਰਕੇ ਹੁਣੇ ਤੁਹਾਡੇ ਨਾਲ ਚਲਦਾ ਹਾਂ।

(ਸਤਿਆਵ੍ਰਤ ਅਤੇ ਚਿੜਲੇਖਾ ਖਾਣਾ ਲੈਣ ਲਈ ਅੰਦਰ ਉੱਪੜੀ ਵਿਚ ਜਾਣ ਲੱਗਦੇ ਹਨ। ਰਿਸ਼ੀ ਪਤਨੀ ਸਤਿਆਵਤੀ ਅਤੇ ਬੱਚੇ ਦੀਆਂ ਨਜਰਾਂ ਉਨ੍ਹਾਂ ਉੱਤੇ ਹੀ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ ਨਗਰ ਦੇ ਗਰੀਬ ਲੋਕਾਂ, ਜੰਗਲ ਵਾਸੀਆਂ, ਬੱਚਿਆਂ ਆਦਿ ਦੀਆਂ ਟੈਲੀਆ ਮੰਚ ਉਤੇ ਆਉਂਦੀਆਂ ਹਨ।)

ਬੱਚਿਆਂ ਦੀ ਟੋਲੀ          ਭੁੱਖੇ ਹਾਂ ਤੇ ਭਿੱਖਿਆ ਮੰਗੀਏ

ਕੀ ਮੱਥਿਆ ਤੇ ਲਿਖਿਆ ਏ ?

ਫੜ੍ਹਦਾ ਕੋਈ ਨਾ ਸ਼ਾਹ ਅਸਾਡੀ

ਕੋਈ ਨਾ ਦੇਂਦਾ ਭਿੱਖਿਆ ਏ।

ਮਾਂਵਾ ਤੇ ਪਿਓ :            (ਟੋਲੀ ਵਿਚ)

ਰੋਟੀ ਲਈ ਨਿਗੂਣੇ ਹੋਈਏ

ਕੀ ਕੀ ਕਰੀਏ ਏਹਦੇ ਲਈ!

ਕਮਾਈਏ, ਮੰਗੀਏ ਭਾਵੇਂ ਚੁਰਾਈਏ

ਟੁੱਕ ਬੱਚਿਆਂ ਨੂੰ ਦੇਵਣ ਲਈ!

ਚੇਲਿਆਂ ਦੀ ਟੋਲੀ :         ਅਧਰਮ ਹੈ ਜੀਣਾ ਰੋਟੀ ਖਾਤਿਰ

ਇਹ ਰਾਹ ਛੱਡੇ, ਮੈਕਸ ਮੰਗੋ!

ਘੜਾ ਪਾਪ ਦਾ ਦੇਹ ਅਸਾਡੀ

ਇਸਦੀ ਖਾਤਿਰ ਕੁਝ ਨਾ ਮੰਗੇ!

ਮਾਵਾ ਤੇ ਪਿਓ:             (ਟੋਲੀ ਵਿਚ)

ਦੇਹ ਤੋਂ ਹੀ ਇਹ ਜੀਵਨ ਚਲਦਾ

ਦੇਹ ਬਿਨਾਂ ਨਾ ਅਰਥ ਮਿਲੇ ।

ਦੇਹ ਤੋਂ ਹੀ ਸਭ ਹੋਏ ਪੈਦਾ

ਦੇਹ ਤੋਂ ਹੀ ਸਭ ਵੰਸ਼ ਚਲੇ।

ਚੇਲਿਆਂ ਦੀ ਟੈਲੀ:          ਦੇਹ ਕਮਾਨੀ ਮੋਹ ਹੈ ਲੈਂਦੀ

ਇਸ ਮੋਹ ਤੋਂ ਮੁਕਤੀ ਪਾਵੇ।

61 / 94
Previous
Next