ਅਧਰਮ ਪਾਪ ਦੀਆ ਰਾਹਾ ਛੱਡ ਕੇ
ਧਰਮ ਗੁਰੂ ਦੀ ਸ਼ਰਨ 'ਚ ਆਵੇ।
ਮਾਵਾ, ਪਿਉ ਤੇ
ਸਧਾਰਣ ਲੋਕ (ਇਕੱਠੇ ਗੁੱਸੇ ਵਾਲੇ ਤੇਵਰਾਂ ਨਾਲ)
ਧਰਮ ਗੁਰੂ ਨੇ ਰਾਜਾ ਹੋਏ
ਤੇ ਰਾਜੇ ਸੰਨਿਆਸੀ।
ਗੂੰਜ ਧਰਮ ਦੀ ਚਾਰ ਚੁਫੇਰੇ
ਫਿਰ ਵੀ ਧਰਤ ਪਿਆਸੀ!
ਫਿਰ ਵੀ ਮਾਵਾ ਬੱਚੇ ਵੇਚਣ
ਫਿਰ ਵੀ ਹੋਂਠ ਪਿਆਸੇ ਨੇ।
ਕੈਸਾ ਹੈ ਇਹ ਰਾਜ ਧਰਮ ਦਾ
ਸਭ ਦੇ ਨੈਣ ਨਿਰਾਸੇ ਨੇ!
ਫਿਰ ਵੀ ਮਾਵਾ ਬੱਚੇ ਵੇਚਣ
(ਸਤਿਆਵ੍ਰਤ, ਚਿਤ੍ਰਲੇਖਾ, ਸਤਿਆਵਤੀ ਬੱਚਾ ਅਤੇ ਟੋਲੀਆਂ ਹੌਲੀ ਹੌਲੀ ਮੰਚ ਤੋਂ ਬਾਹਰ ਜਾਂਦੇ ਹਨ।)