ਦ੍ਰਿਸ਼ 2
( ਸਤਿਆਵ੍ਰਤ ਦੀ ਝੌਂਪੜੀ। ਹਰਿਆਵਲ ਦੀ ਥਾਂ ਸੋਕੇ ਨੇ ਲੈ ਲਈ ਹੈ । ਝੱਪੜੀ ਦੇ ਬਾਹਰ ਖੜ੍ਹੀ ਚਿਤ੍ਰਲੇਖਾ ਆਪਣੇ ਆਪ ਨਾਲ ਗੱਲਾ ਕਰ ਰਹੀ ਹੈ। ਉਹਨੇ ਫਟਿਆ ਪੁਰਾਣਾ ਲਿਬਾਸ ਪਾਇਆ ਹੋਇਆ ਹੈ।
ਚਿਤ੍ਰਲੇਖਾ : (ਆਪਣੇ ਆਪ ਨਾਲ ਗੱਲਾਂ ਕਰਦੀ ਹੋਈ) ਕਿੰਨਾ ਸੋਹਣਾ ਸੀ ਸਭ ਕੁਝ ਰੁੱਖ, ਬੂਟੇ, ਵੇਲਾਂ, ਨਦੀਆਂ ਕੁਦਰਤ ਦਾ ਪਸਾਰਾ/ ਕੇਹੀ ਕਰੋਪੀ ਆਈ ਏ। ਇਉਂ ਲਗਦੈ ਜਿਵੇਂ ਸਭ ਕੁਝ ਸੁੱਕ ਮੁੱਕ ਜਾਣੈ! ਹੇ ਭਗਵਾਨ! ਦੇ ਛਿੱਟਾਂ ਮੀਂਹ ਤੇ ਪਾ ! ਧਰਤੀ ਦੀ ਹਿੱਕ ਤੇ ਕੁਝ ਤੇ ਉੱਗੇ!
(ਪਾਟੇ ਪੁਰਾਣੇ ਕੱਪੜੇ ਪਾਈ ਸਤਿਆਵ੍ਰਤ ਦਾ ਪ੍ਰਵੇਸ਼। ਉਹ ਬਹੁਤ ਥੱਕਿਆ ਹੋਇਆ ਹੈ।)
ਸਤਿਆਵ੍ਰਤ ਚਿਤ੍ਰਲੇਖਾ, ਛੇਤੀ ਕਰ ਛੇਤੀ ਨਾਲ ਭੋਜਨ ਕਰਾ ਦੇ ! ਬਹੁਤ ਭੁੱਖ ਲੱਗੀ ਏ।
ਚਿਤ੍ਰਲੇਖਾ: ਆਰੀਆ ਪੁੱਤਰ, ਮੈਂ ਤੇ ਤੁਹਾਡੀ ਹੀ ਉਡੀਕ ਕਰ ਰਹੀ ਸੀ। (ਘੜੇ ਚੋਂ ਪਾਣੀ ਦਾ ਲੈਟਾ ਭਰ ਕੇ ਉਹਨੂੰ ਦਿੰਦੀ ਹੋਈ) ਲਓ, ਮੂੰਹ ਹੱਥ ਧੋ ਲਓ। ਪਰ ਖਾਣ ਨੂੰ ਤੇ ਘਰ 'ਚ ਕੁਝ ਵੀ ਨਹੀਂ ਹੈ।
ਸਤਿਆਵ੍ਰਤ : (ਪਾਣੀ ਦਾ ਲੋਟਾ ਲੈ ਕੇ ਹੱਥ ਭਿਉਂ ਕੇ ਮੂੰਹ ਉੱਤੇ ਫੇਰਦਾ ਹੈ ਅਤੇ ਪਾਣੀ ਪੀਂਦਾ ਹੈ) ਫਿਰ, ਰਿਸ਼ੀ ਵਿਸ਼ਵਾਮਿੱਤਰ ਦੇ ਪਰਿਵਾਰ ਨੂੰ ਕੀ ਪਹੁੰਚਾਵਾਂਗੇ ?
ਚਿਤ੍ਰਲੇਖਾ : ਜਦ ਸਾਡੇ ਆਪਣੇ ਖਾਣ ਲਈ ਕੁਝ ਨਹੀਂ ਤਾਂ ਉਨ੍ਹਾਂ ਦੇ ਲਈ ਕੀ ਪਹੁੰਚਾ ਸਕਦੇ ਆਂ!
ਸਤਿਆਵ੍ਰਤ : ਭਿਆਨਕ ਸੋਕਾ ਪਿਆ ਏ ! ਕੰਦ-ਮੂਲ ਤਕ ਸੁੱਕ ਗਏ ਨੇ! ਅੰਨ ਤੇ ਅੰਨ, ਕੋਈ ਪਸ਼ੂ, ਪੰਛੀ ਵੀ ਨਹੀਂ ਦਿਸਦਾ! ਤੇ ਜਿਨ੍ਹਾਂ ਕੋਲ ਅੰਨ ਦੇ ਭੰਡਾਰ ਨੇ, ਉਹ ਇਕ ਦਾਣਾ ਦੇਣ ਲਈ ਵੀ ਤਿਆਰ ਨਹੀਂ। ਭੁੱਖ ਨੇ ਬੁਰਾ ਹਾਲ ਕੀਤਾ ਏ । ਮਹਾਂਰਿਸੀ ਦੇ ਬੱਚੇ, ਮਹਾਰਿਸ਼ੀ ਦੇ ਬੱਚੇ ਮੇਰੀ ਰਾਹ ਤੱਕਦੇ ਹੋਣਗੇ!