ਚਿਤ੍ਰਲੇਖਾ : ਵਰ੍ਹੇ ਤੋਂ ਜਿਆਦਾ ਸਮਾਂ ਹੋ ਗਿਆ ਏ. ਤੁਸੀਂ ਕਦੇ ਨਾਗਾ ਨਹੀਂ ਪੈਣ ਦਿੱਤਾ। ਇਕ ਦਿਨ ਨਾ ਜਾਓਗੇ ਤਾਂ ਕੁਝ ਨਹੀਂ ਹੁੰਦਾ।
ਸਤਿਆਵ੍ਰਤ : ਨਹੀਂ ਚਿਤ੍ਰਲੇਖਾ, ਜੇ ਸਾਡਾ ਇਹ ਹਾਲ ਹੈ ਤਾਂ ਉਹ ਮਾਸੂਮ ਕੀ ਕਰਦੇ ਹੋਣਗੇ ! ਅੱਗੇ ਹੀ ਕਈ ਦਿਨਾਂ ਤੋਂ ਇਕੋ ਵੇਲੇ ਦਾ ਭੋਜਨ ਮਿਲ ਰਿਹੈ।
(ਵਿਸ਼ਵਾਮਿੱਤਰ ਦੀ ਪਤਨੀ ਸਤਿਆਵਤੀ ਦਾ ਪ੍ਰਵੇਸ)
ਸਤਿਆਵ੍ਰਤ ਤੇ
ਚਿਤ੍ਰਲੇਖਾ (ਇਕੱਠੇ ) ਪ੍ਰਣਾਮ ਮਾਤਾ!
ਸਤਿਆਵਤੀ : ਜੁੱਗ ਜੁੱਗ ਜੀਵੇ ਪੁੱਤਰ! ਵਧੇ ਫਲੋ! ਪੁੱਤਰ ਮੈਂ ਤੈਨੂੰ ਉਡੀਕ ਉਡੀਕ ਕੇ ਆਈ ਹਾਂ !... ਜਾਣਦੀ ਆ, ਤੁਹਾਨੂੰ ਦੁੱਖ ਦੇ ਰਹੀ ਆ! ਪਰ ਮੈਂ ਵੀ ਕੀ ਕਰਾਂ!
ਸਤਿਆਵ੍ਰਤ : ਨਹੀਂ ਮਾਂ, ਇਹ ਤੇ ਮੇਰਾ ਕਰਤੱਵ ਹੈ। ਅੱਜ ਮੈਂ ਦੂਰ ਦੂਰ ਤਕ ਗਿਆ। ਪਰ ਕੁਝ ਨਹੀਂ ਮਿਲਿਆ। ਕੰਦ-ਮੂਲ ਵੀ ਨਹੀਂ ! ਅੱਜ ਤਾਂ ਮੈਂ ਮਨ ਮਾਰ ਕੇ ਧਰਮ ਗੁਰੂ ਵਸਿਸ਼ਠ ਦੇ ਆਸ਼ਰਮ ਵਿਚ ਵੀ ਗਿਆ। ਉਹਦੇ ਚੇਲਿਆਂ ਤੋਂ ਬੱਚਿਆਂ ਲਈ ਥੋੜ੍ਹਾ ਜਿਹਾ ਦੁੱਧ ਮੰਗਿਆ। ਪਰ ਉਨ੍ਹਾਂ ਨਾਂਹ ਕਰ ਦਿੱਤੀ ।... ਹੇ ਭਗਵਾਨ! ਏਡਾ ਵੱਡਾ ਆਸ਼ਰਮ ਏਨੀਆਂ ਗਊਆਂ ਤੇ ਬੱਚਿਆਂ ਲਈ ਚੁਲੀ ਭਰ ਦੁੱਧ ਵੀ ਨਹੀਂ !
ਸਤਿਆਵਤੀ : ਭਗਵਾਨ ਤੇਰਾ ਭਲਾ ਕਰੋ ਪੁੱਤਰ! ਕੁਝ ਤੇ ਕਰਨਾ ਪੈਣਾ ਏ ਭੁੱਖ ਨਾਲ ਬੱਚਿਆਂ ਦੇ ਮੂੰਹ (ਹੱਥਾਂ ਨਾਲ ਇਸਾਰਾ ਕਰਕੇ ਸਮਝਾਉਂਦੀ ਹੋਈ) ਏਡੇ ਏਡੇ ਹੋ ਗਏ ਨੇ ! ਵੇਖੇ ਨਹੀਂ ਜਾਂਦੇ ! ਮੈਨੂੰ ਤੇ ਤੇਰਾ ਈ ਆਸਰਾ ਏ!
ਸਤਿਆਵ੍ਰਤ (ਗੋਡਿਆਂ ਭਾਰ ਹੈ, ਅੱਖਾਂ ਮੀਟ ਕੇ ਪ੍ਰਾਰਥਨਾ ਕਰਦਾ ਹੈ, ਜਿਵੇਂ ਰਿਸ਼ੀ-ਪਤਨੀ ਦੇ ਸਵਾਲਾਂ ਦਾ ਜਵਾਬ ਲੱਭ ਰਿਹਾ ਹੋਵੇ) ਹੋ ਭਗਵਾਨ! ਮੈਂ ਕੀ ਕਰਾਂ ! ਕੀ ਕਰਾਂ ਕਿ ਬੱਚਿਆਂ ਦੇ ਮੂੰਹ 'ਚ ਦੇਣ ਲਈ ਟੁੱਕ ਲੱਭੇ! ਭਗਵਾਨ, ਦਇਆ ਕਰ ਦਇਆ ਕਰ! ਦਇਆ ਕਰ ਸਾਡੇ ਬੱਚਿਆ ਤੇ ਭਗਵਾਨ ਦਇਆ ਕਰ!
ਚਿਤੁਲੇਖਾ ਅਤੇ
ਸਤਿਆਵਤੀ (ਪ੍ਰਾਰਥਨਾ 'ਚ ਸ਼ਾਮਿਲ ਹੁੰਦੀਆਂ ਹੋਈਆਂ) ਦਇਆ ਪ੍ਰਭੂ! ਦਇਆ ਕਰੋ! ਦਇਆ ਕਰੋ!!
(ਪ੍ਰਾਰਥਨਾ ਕਰਦਾ ਹੋਇਆ ਸਤਿਆਵ੍ਰਤ ਅੱਖਾਂ ਖੋਲ੍ਹਦਾ ਹੈ। ਨੀਝ ਲਾ ਕੇ ਪ੍ਰਾਰਥਨਾ 'ਚ ਮਗਨ ਰਿਸ਼ੀ-ਪਤਨੀ ਨੂੰ ਤੱਕਦਾ ਹੈ। ਰਿਸ਼ੀ-ਪਤਨੀ ਦਾ ਭੁੱਖ ਮਾਰਿਆ ਸਰੀਰ ਤੇ ਦੁੱਖ ਨਾਲ ਭਰਿਆ ਚਿਹਰਾ ਵੇਖ ਕੇ ਉਸ ਦੀਆਂ ਅੱਖਾਂ 'ਚ