ਵਹਿਸ਼ਤ ਦੇ ਭਾਵ ਆਉਂਦੇ ਹਨ। ਉਹ ਝੌਂਪੜੀ ਦੇ ਅੰਦਰ ਜਾਂਦਾ ਹੈ ਅਤੇ ਦਾਤਰ ਲੈ ਕੇ ਬਾਹਰ ਨਿਕਲਦਾ ਹੈ। ਰਿਸ਼ੀ-ਪਤਨੀ ਅਤੇ ਚਿਤ੍ਰਲੇਖਾ ਹੈਰਾਨ ਹੋਈਆਂ ਉਹਦੇ ਵੱਲ ਵੇਖਦੀਆਂ ਹਨ)
ਸਤਿਆਵ੍ਰਤ : ਮਾਤਾ. ਤੁਸੀਂ ਚੱਲੇ । ਮੈਂ ਕੋਈ ਪ੍ਰਬੰਧ ਕਰਦਾ ਹਾਂ।
ਸਤਿਆਵਤੀ : ਕਿੱਥੇ ਚੱਲਿਆ ਏ ਪੁੱਤਰ ?
ਸਤਿਆਵ੍ਰਤ : ਮਾਤਾ ਤੁਸੀਂ ਚਿੰਤਾ ਨਾ ਕਰੋ! ਕੁਝ ਨਾ ਕੁਝ ਤਾਂ ਕਰਾਂਗਾ ਈ! (ਮਜਬੂਰੀ ਤੇ ਬੇਵਸੀ ਦਾ ਡੂੰਘਾ ਅਹਿਸਾਸ ਅਤੇ ਉਸ ਨੂੰ ਪ੍ਰਗਟਾਉਣ ਲਈ ਸ਼ਬਦ ਲੱਭਣ ਦਾ ਯਤਨ ਕਰਦਾ ਹੋਇਆ, ਅੰਤਾਂ ਦੀ ਹਿਚਕਚਾਹਟ ਅਤੇ ਬੇਦਿਲੀ ਨਾਲ).. ਜੇ ਮੰਗਿਆ ਕੁਝ ਨਾ ਮਿਲਿਆ ਮਾਂ, ਤਾਂ ਕੋਈ ਹੋਰ ਉਪਾਅ ਕਰਾਂਗਾ!
(ਸਤਿਆਵ੍ਰਤ ਜਾਂਦਾ ਹੈ। ਮੰਚ ਤੇ ਹਨੇਰਾ ਹੁੰਦਾ ਹੈ।)