Back ArrowLogo
Info
Profile

ਦ੍ਰਿਸ਼ 3

(ਰੋਸ਼ਨੀ ਹੋਣ ਨਾਲ ਦੋ ਫੱਫੇਕੁਟਣੀਆਂ ਮੰਚ ਤੇ ਆਉਂਦੀਆਂ ਹਨ।)

ਪਹਿਲੀ ਫੱਫੇਕੁਟਣੀ         ਤੱਕ ਦੁਨੀਆਂ ਦੀ ਤੇਰ ਕੁੜੇ!

ਦੂਜੀ ਫੱਫੇਕੁਟਣੀ :          ਜਿਉਂ ਪਿੰਪਲ ਰੁੱਖ ਵਿਚ ਖੇੜ ਕੁੜੇ!

ਪਹਿਲੀ :                   ਹੱਥ ਪਾਓ ਤੇ ਨਿਕਲਣ ਕੀੜੇ!

ਦੂਜੀ                        ਹੱਥ ਵਿਚ ਦਾਤਰ, ਪਾਟੇ ਲੀੜੇ।

ਪਹਿਲੀ                     ਕੌਣ ਸੀ ? ਉਹ ਕੌਣ ਸੀ ?

ਦੂਜੀ:                        ਨੀ ਏਹ ਤਾਂ ਰਾਜਕੁਮਾਰ ਸੀ!

ਪਹਿਲੀ :                   ਜਿਹੜਾ ਕੁਟੀਆ ਦੇ ਵਿਚ ਰਹਿੰਦਾ ਹੈ!

ਦੂਜੀ:                       ਦੁੱਖ, ਭੁੱਖ ਅੜੀਏ ਸਹਿੰਦਾ ਹੈ।

ਪਹਿਲੀ :                   ਨੀ ਕੇਹਾ ਰਾਜ ਤੇ ਕੇਹਾ ਕੁਮਾਰ ?

ਦੂਜੀ:                       ਇਹ ਵਿਚਾਰਾ ਕਿਸ ਪਾਣੀਹਾਰ!

ਪਹਿਲੀ :                   ਹੜਬਾਂ ਨਿਕਲੀਆਂ ਭੁੱਖ ਦੇ ਨਾਲ!

ਦੂਜੀ:                       ਵਹੁਟੀ ਏਹਦੀ ਬੁਰੇ ਹਾਲ!

ਪਹਿਲੀ .                   ਫਿਰ ਵੀ ਵੱਡਾ ਦੇਵਣਹਾਰ!

ਦੂਜੀ:                       ਕੰਦ ਮੂਲ ਤੇ ਫਲ ਲਿਆਏ।

ਪਹਿਲੀ :                   ਦੂਜਿਆਂ ਨੂੰ ਉਹ ਅੰਨ ਖਵਾਏ!

ਦੂਜੀ:                       ਬੱਚਿਆਂ ਦੇ ਮੂੰਹ ਭੋਜਨ ਲਾਏ !

ਪਹਿਲੀ :                   ਆਪ ਭੁੱਖਾ ਰਹੇ, ਉਨ੍ਹਾਂ ਨੂੰ ਖਵਾਏ!

ਦੂਜੀ:                       ਭੋਰਾ ! ਭੋਰਾ "

ਪਹਿਲੀ                     ਥੋੜ੍ਹਾ ! ਥੋੜ੍ਹਾ  !!

(ਥੋੜ੍ਹਾ ਜਿਹਾ ਵਕਫਾ । ਉਤਸੁਕਤਾ ਭਰਪੂਰ ਸੰਗੀਤ।)

66 / 94
Previous
Next