Back ArrowLogo
Info
Profile

ਦ੍ਰਿਸ਼ 4

(ਸਤਿਆਵ੍ਰਤ ਦੀ ਝੌਂਪੜੀ। ਵਿਹੜੇ 'ਚ ਚਿਤ੍ਰਲੇਖਾ ਚੁੱਲ੍ਹੇ ਨੂੰ ਝਾੜ ਪੂੰਝ ਰਹੀ ਹੈ। ਇਕ ਹੱਥ ਵਿਚ ਦਾਤਰ ਤੇ ਦੂਜੇ ਵਿਚ ਦੇ ਪੋਟਲੀਆਂ ਲਈ ਸਤਿਆਵ੍ਰਤ ਦਾ ਪ੍ਰਵੇਸ਼ । ਪੋਟਲੀਆਂ ਤੇ ਦਾਤਰ ਲਹੂ 'ਚ ਭਿੱਜੇ ਹੋਏ ਹਨ। ਸਤਿਆਵ੍ਰਤ ਦੀਆ ਅੱਖਾਂ ਵਿਚ ਉਹੀ ਵਹਿਸੀਪੁਣਾ ਹੈ।)

ਚਿਤ੍ਰਲੇਖਾ                   ਏਨੀ ਦੇਰ ਲਾ ਦਿੱਤੀ ! ਕੀ ਲਿਆਏ ਹੋ ਆਰੀਆ ਪੁੱਤਰ ?

ਸਤਿਆਵ੍ਰਤ :               (ਖਿੜਿਆ ਹੋਇਆ) ਖਾਣ ਲਈ ਹੀ ਲਿਆਇਆ ਹਾਂ ਕੁਝ!

ਚਿਤ੍ਰਲੇਖਾ                   ਫਿਰ ਵੀ ?

ਸਤਿਆਵ੍ਰਤ                 (ਹੋਰ ਖਿੱਝ ਕੇ) ਦੇਖਦੀ ਨਹੀਂ ਮਾਸ ਏ!

ਚਿਤ੍ਰਲੇਖਾ                   ਕਾਹਦਾ ਮਾਸ ਹੈ ਏਹ ?

ਸਤਿਆਵ੍ਰਤ                 (ਗੁੱਸੇ ਵਿਚ) ਘੱਟੋ ਘੱਟ ਆਦਮੀ ਦਾ ਤੇ ਨਹੀਂ ਹੈ।

ਚਿਤ੍ਰਲੇਖਾ :                 (ਜ਼ਿਦ ਕਰਦਿਆਂ) ਦੱਸੋ ਤਾਂ ਸਹੀ!

ਸਤਿਆਵ੍ਰਤ :               ਜਦ ਅਸੀਂ ਮਾਸ ਖਾ ਲੈਂਦੇ ਆਂ ਤਾਂ ਫਿਰ ਕਾਹਦਾ ਝਗੜਾ ? ਭੁੱਖ ਅੱਗੇ ਏਸ ਗੱਲ ਦੇ ਕੀ ਅਰਥ ਨੇ ? (ਸ਼ਬਦਾ ਤੇ ਜ਼ੋਰ ਦਿੰਦਾ ਹੋਇਆ) ਇਹ ਗਊ ਦਾ ਮਾਸ ਹੈ। (ਇਕ ਪੇਟਲੀ ਰੱਖਦਾ ਹੋਇਆ) ਥੋੜ੍ਹਾ ਜਿਹਾ ਮੈਂ ਰਿਸ਼ੀ ਦੇ ਘਰ ਵੀ ਦੇ ਆਵਾਂ । ਬੱਚਿਆਂ ਦੇ ਢਿੱਡ 'ਚ ਕੁਝ ਤਾਂ ਪਵੇ!

ਚਿਤ੍ਰਲੇਖਾ:                  (ਉਹਦੀ ਪ੍ਰਤੀਕਿਰਿਆ ਲਗਭਗ ਹਿੰਸਕ ਹੈ) ਮੈਂ ਨਹੀਂ ਇਹ ਮਾਸ ਪਕਾਉਣਾ। (ਹਿੰਸਕ ਪ੍ਰਤੀਕਿਰਿਆ ਤੋਂ ਬਾਅਦ ਘਟ ਚੁੱਕੀ ਘਟਨਾ ਤੋਂ ਪੈਦਾ ਹੋਇਆ ਡਰ ਉਸ ਤੇ ਹਾਵੀ ਹੋ ਜਾਂਦਾ ਹੈ। ਇਸ ਤੋਂ ਭੈਅ ਭੀਤ ਹੋਈ ਉਹ ਬੇਨਤੀ ਕਰਦੀ ਹੈ ।) ਕੁਮਾਰ, ਰਿਸ਼ੀ ਦੇ ਪਰਿਵਾਰ ਨੂੰ ਇਹ ਮਾਸ ਨਾ ਖਵਾਓ ! ਇਹ ਪਾਪ ਹੈ। ਸਰਾਪ ਲੱਗੇਗਾ!

ਸਤਿਆਵ੍ਰਤ                 ਲੱਗਦਾ ਏ ਤਾਂ ਲੱਗੇ ! ਭੁੱਖ ਤੋਂ ਵੱਡਾ ਕਿਹੜਾ ਸਰਾਪ ਏ ? ਭੁੱਖ ਪੁੰਨ ਤੇ ਪਾਪ

69 / 94
Previous
Next