Back ArrowLogo
Info
Profile

ਵਿਸ਼ਵਬੀਜਮ ਗੁਰੂ, ਗੁਰੂ ਆਰੰਭ ॥

ਜਗਤ ਸ੍ਰਿਸ਼ਟਾ ਗੁਰੂ, ਗੁਰੂ ਬਿਸੰਭਰ॥

ਗੁਰੂ ਹੀ ਧਰਤੀ ਗੁਰੂ ਹੀ ਅੰਬਰ॥

ਅਪਾਰਜਿਤ ਗੁਰੂ, ਗੁਰੂ ਰਿਸ਼ੀਕੇਸ਼॥

ਗੁਰੂ ਹੀ ਮਾਰਗ, ਗੁਰੂ ਆਦੇਸ਼॥

ਗੁਰੂ ਹੀ ਮਾਰਗ, ਗੁਰੂ ਆਦੇਸ਼।

(ਇਸ ਵੰਦਨਾ ਦੇ ਨਾਲ ਨਾਲ ਹੀ ਧਰਮ-ਗੁਰੂ ਵਸਿਸ਼ਠ ਦਾ ਪ੍ਰਵੇਸ। ਸ਼ਾਹੀ ਝੰਡੇ ਅਤੇ ਨਿਸ਼ਾਨ ਉਠਾਈ ਰਾਜਪੁਰਸ਼ ਸੈਨਿਕ ਅਤੇ ਧਾਰਮਿਕ ਝੰਡੇ ਤੇ ਨਿਸ਼ਾਨ ਉਠਾਈ ਚੇਲੇ ਅਤੇ ਬ੍ਰਾਹਮਣ ਉਸ ਦੇ ਪਿੱਛੇ ਪਿੱਛੇ ਆਉਂਦੇ ਹਨ। ਸੰਖ ਵੱਜਣ ਦੇ ਨਾਲ ਨਾਲ ਤਾਕਤ ਦਾ ਇਹ ਕਾਰਵਾਂ ਮੰਚ ਤੇ ਹੜ੍ਹ ਵਾਂਗ ਪ੍ਰਵੇਸ਼ ਕਰਦਾ ਹੈ। ਲੋਕ ਸਿਰ ਨਿਵਾਉਂਦੇ ਹਨ। ਵਸਿਸ਼ਠ ਸਭਾ-ਮੰਚ ਉੱਤੇ ਖੜਾ ਹੋ ਕੇ ਲੋਕਾਂ ਨੂੰ ਸੰਬੋਧਨ ਕਰਦਾ ਹੈ। ਉਸ ਦੇ ਬੋਲਣ ਵਿਚ ਵਿਸ਼ੇਸ਼ ਤਰ੍ਹਾਂ ਦਾ ਸੰਜਮ ਹੈ।)

ਮੁੱਖ ਚੇਲਾ :                 ਧਰਮ ਗੁਰੂ, ਧਰਮ-ਰੂਪ

ਰਾਜ-ਰੂਪ, ਭਗਵਾਨ ਹੈ।

ਨਿਰਪੱਖ ਹੈ, ਨਿਰਵੈਰ ਹੈ

ਧਰਮ ਦੀ ਪਹਿਚਾਣ ਹੈ।

ਵਸਿਸ਼ਠ :                  ਚਿਰੰਜੀਵ ਰਹੋ ਮੇਰੇ ਬੱਚਿਓ । (ਥੋੜ੍ਹਾ ਰੁਕਦਾ ਹੈ ਅਤੇ ਇਕੱਠੇ ਹੋਏ ਲੋਕਾਂ ਨੂੰ ਤੱਕਦਾ ਹੈ ਜਿਵੇਂ ਉਨ੍ਹਾਂ ਦੇ ਭਾਵਾਂ ਨੂੰ ਪੜ੍ਹ ਰਿਹਾ ਹੋਵੇ) ਬੱਚਿਓ । ਧਰਮ ਇਸ ਸ੍ਰਿਸ਼ਟੀ ਦਾ ਮੂਲ ਹੈ। ਧਰਮ ਸਮਾਜ ਨੂੰ ਦਿਸ਼ਾ ਦਿੰਦਾ ਹੈ। ਸਮਾਜਿਕ ਵਿਵਹਾਰ ਦੇ ਨਿਯਮ ਬਣਾਉਂਦਾ ਹੈ। ਧਰਮ ਸਰਵ-ਸ੍ਰੇਸ਼ਠ ਹੈ। ਸਰਵ ਉੱਚ ਹੈ। ਧਰਮ ਹਰ ਕਰਮ ਦਾ ਨਿਰਣਾ ਕਰਦਾ ਹੈ। ਜੋ ਲੋਕ ਧਰਮ ਦੀ ਉਪੇਖਿਆ ਕਰਦੇ ਨੇ, ਦੰਡ ਦੇ ਭਾਗੀ ਬਣਦੇ ਹਨ।

ਮੁੱਖ ਚੇਲਾ                   (ਜੋ ਸਭਾ-ਮੰਚ ਦੇ ਕੋਲ ਹੀ ਖੜ੍ਹਾ ਹੈ, ਜੈਕਾਰਾ ਛੱਡਦਾ ਹੈ) ਧਰਮ ਗੁਰੂ ਵਸਿਸ਼ਠ ਦੀ! (ਲੋਕ 'ਜੈਂ ਬੋਲਦੇ ਹਨ। ਜੈਕਾਰਾ ਦੁਹਰਾਇਆ ਜਾਂਦਾ ਹੈ ।) ਮੁੱਖ ਚੇਲਾ :(ਵਸਿਸ਼ਠ ਨੂੰ ਸੰਬੋਧਿਤ ਹੁੰਦਾ ਹੋਇਆ) ਧਰਮ ਗੁਰੂ ! ਅੱਜ ਦੀ ਧਰਮ-ਸਭਾ ਪੂਰਵ-ਯੁਵਰਾਜ ਸਤਿਆਵ੍ਰਤ ਦੁਆਰਾ ਕੀਤੇ ਗਏ ਘੋਰ ਅਪਰਾਧ ਉੱਤੇ ਵਿਚਾਰ ਕਰਨ ਲਈ ਬੁਲਾਈ ਗਈ ਹੈ।

ਵਸਿਸ਼ਠ :                  ਸਤਿਆਵ੍ਰਤ ਉਪਸਥਿਤ ਹੈ ?

(ਸੈਨਿਕਾਂ ਅਤੇ ਚੇਲਿਆਂ 'ਚ ਘਿਰਿਆ ਸਤਿਆਵ੍ਰਤ ਸਾਹਮਣੇ ਆਉਂਦਾ ਹੈ।)

77 / 94
Previous
Next