ਸਤਿਆਵ੍ਰਤ ਪ੍ਰਣਾਮ ਗੁਰੂਵਰ!
(ਵਸਿਸ਼ਠ ਸਿਰ ਹਿਲਾ ਕੇ ਪ੍ਰਣਾਮ ਸਵੀਕਾਰ ਕਰਦਾ ਹੈ।)
ਮੁੱਖ ਚੇਲਾ ਧਰਮ ਗੁਰੂ ਪੂਰਵ ਯੁਵਰਾਜ ਸਤਿਆਵ੍ਰਤ ਤੇ ਦੂਸਣ ਹੈ ਕਿ ਉਸਨੇ ਧਰਮ ਗੁਰੂ ਦੇ ਪਵਿੱਤਰ ਆਸ਼ਰਮ ਚੋਂ ਉਨ੍ਹਾਂ ਦੀ ਪਿਆਰੀ ਗਊ ਨੰਦਿਨੀ ਚੁਰਾਈ ਤੇ ਉਹਦੀ ਹੱਤਿਆ ਕੀਤੀ । ਗਉ ਨੂੰ ਮਾਰਨ ਤੋਂ ਬਾਅਦ ਉਹਦਾ ਮਾਸ ਆਪ ਖਾਧਾ ਤੇ ਲੋਕਾਂ 'ਚ ਵੰਡਿਆ।
ਸਤਿਆਵ੍ਰਤ : ਗੁਰੂਵਰ, ਇਸ ਤਰਾਂ ਲਗਦੈ ਜਿਵੇਂ ਇਹ ਧਰਮ-ਸਭਾ ਮੇਰਾ ਪੱਖ ਸੁਣਨ ਤੋਂ: ਪਹਿਲਾ ਈ ਮੈਨੂੰ ਅਪਰਾਧੀ ਠਹਿਰਾ ਚੁੱਕੀ ਹੈ!
ਵਸਿਸ਼ਠ (ਆਪਣੇ ਹਰ ਸ਼ਬਦ ਤੇ ਜ਼ੋਰ ਦਿੰਦਾ ਹੋਇਆ) ਕੀ ਤੂੰ ਇਹ ਕਹਿਣਾ ਚਾਹੁੰਦੈ ਕਿ ਜੋ ਤੂੰ ਕੀਤਾ ਹੈ ਉਹ ਅਪਰਾਧ ਨਹੀਂ ?
ਸਤਿਆਵ੍ਰਤ (ਧਰਮ-ਗੁਰੂ ਵਲੋਂ ਲਗਾਏ ਜਾ ਰਹੇ ਦੂਸਣ ਨੂੰ ਨਕਾਰਨ ਲਈ ਸਤਿਆਵ੍ਰਤ ਵੀ ਆਪਣੇ ਹਰ ਸ਼ਬਦ ਉੱਤੇ ਜੋਰ ਦਿੰਦਾ ਹੈ) ਗੱਲ ਏਨੀ ਸਿੱਧੀ ਤੇ ਅਸਾਨ ਨਹੀ. ਧਰਮ-ਗੁਰੂ ਲੋਕ ਭੁੱਖ ਨਾਲ ਮਰ ਰਹੇ ਨੇ! ਭੁੱਖ ਤੋਂ ਤੰਗ ਆ ਕੇ ਮਾਵਾ ਬੱਚੇ ਵੇਚ ਰਹੀਆ ਨੇ! ਕੀ ਤੁਹਾਨੂੰ ਇਨ੍ਹਾਂ ਗੱਲਾਂ ਦਾ ਪਤਾ ਹੈ ?
ਵਸਿਸ਼ਠ : ਮੈਨੂੰ ਸਭ ਪਤਾ ਐ ਸਤਿਆਵ੍ਰਤ ਇਹ ਪਰਜਾ ਮੇਰੀ ਸੰਤਾਨ ਹੈ। ਇਨ੍ਹਾਂ ਦੇ ਸੁੱਖ ਦੁੱਖ ਮੇਰੇ ਸੁੱਖ ਦੁੱਖ ਨੇ । ਪਰ ਇਨ੍ਹਾਂ ਰੀਲਾ ਦਾ ਤੇਰੇ ਅਪਰਾਧ ਨਾਲ ਕੋਈ ਸਬੰਧ ਨਹੀਂ ਹੈ।
ਸਤਿਆਵ੍ਰਤ ਸਬੰਧ ਹੈ ਧਰਮ ਗੁਰੂ! ਸਬੰਧ ਹੈ। ਮੇਰਾ ਉਹ ਕਰਮ, ਜਿਹਨੂੰ ਤੁਸੀਂ ਅਪਰਾਧ ਕਹਿ ਰਹੇ ਓ. ਖਿਲਾਅ ਵਿਚ ਨਹੀਂ ਵਾਪਰਿਆ । ਉਹ ਇਨ੍ਹਾਂ ਹੀ ਗੱਲਾ ਦੇ ਨਾਲ ਜੁੜਿਆ ਹੋਇਐ।
ਵਸਿਸ਼ਠ - (ਕ੍ਰੋਧ ਵਿਚ। ਪਰ ਉਹਦੇ ਕ੍ਰੋਧ ਪ੍ਰਗਟਾਉਣ ਵਿਚ ਵੀ ਵਿਸ਼ੇਸ਼ ਤਰ੍ਹਾਂ ਦਾ ਸੰਜਮ ਹੈ। ਉਸਦਾ ਕ੍ਰੋਧ ਉਹਦੇ ਨੇਤਰਾ ਹਾਵ-ਭਾਵ ਅਤੇ ਬੋਲਣ ਦੇ ਜ਼ਬਤ ਭਰੇ ਤਰੀਕੇ 'ਚ ਪ੍ਰਗਟ ਹੁੰਦਾ ਹੈ) ਬਿਲਕੁਲ ਨਹੀਂ। ਉਸਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ ! ਜੇ ਸਬੰਧ ਹੈ ਤਾ ਸਿਰਫ ਏਹੀ ਕਿ ਉਹ ਭੁੱਖਮਰੀ ਸੋਕਾ, ਕਾਲ, ਇਨ੍ਹਾ ਦਾ ਕਾਰਨ ਏਹੋ ਜਿਹੇ ਪਾਪ ਹੀ ਨੇ!
ਸਤਿਆਵ੍ਰਤ ਪਰ ਧਰਮ ਗੁਰੂ, ਤੁਸੀਂ ਤਾਂ ਦੱਸਿਆ ਸੀ ਕਿ ਇਸ ਲੋਕ ਦੇ ਕਰਮਾਂ ਦਾ ਫਲ ਦੂਸਰੇ ਲੋਕ 'ਚ ਜਾ ਕੇ ਮਿਲੇਗਾ । ਜੇ ਪੁੰਨ ਕਰੇਗਾ, ਉਹ ਸਵਰਗ 'ਚ ਜਾਏਗਾ ਤੇ ਜੇ ਪਾਪ ਕਰੇਗਾ, ਉਹ ਨਰਕ 'ਚ ਜਾਏਗਾ। ਫਿਰ ਇਹ ਨਰਕ ਇਸ ਧਰਤੀ ਤੇ ਕਿੱਦਾ ਉਤਰ ਆਇਆ ?
ਵਸਿਸ਼ਠ ਤੂੰ ਵਿਅਰਥ ਦਾ ਤਰਕ ਦੇ ਰਿਹਾ ਏਂ, ਸਤਿਆਵ੍ਰਤ! ਤੂੰ ਆਪਣੇ ਉੱਤੇ ਲੱਗੇ