ਦੂਸਣ ਦਾ ਉੱਤਰ ਦੇ!
ਸਤਿਆਵ੍ਰਤ : ਧਰਮ ਗੁਰੂ, ਮੈਂ ਜੋ ਵੀ ਕੀਤਾ। ਉਸ ਤੋਂ ਮੁਨਕਰ ਨਹੀਂ ਹਾਂ! ਮੈਂ ਭੁੱਖ ਦਾ ਭਿਆਨਕ ਰੂਪ ਤੱਕਿਆ ਹੈ। ਬੱਚਿਆਂ ਨੂੰ ਭੁੱਖੇ ਮਰਦੇ ਵੇਖਿਆ ਹੈ। ਮਾਂਵਾ ਨੂੰ ਬੱਚੇ ਵੇਚਦੇ ਵੇਖਿਆ ਹੈ! (ਸਤਿਆਵਤੀ ਦੇ ਪੁੱਤਰ ਵੱਲ ਇਸ਼ਾਰਾ ਕਰਦਾ ਹੈ) ਮੈਂ ਪੂਰਾ ਯਤਨ ਕੀਤਾ ਕਿ ਉਨ੍ਹਾਂ ਲਈ ਅੰਨ ਦਾ ਪ੍ਰਬੰਧ ਕਰਾਂ ਤੇ ਕਰਦਾ ਵੀ ਰਿਹਾ। ਕਦੇ ਫਲ ਲੈ ਆਉਂਦਾ। ਕਦੇ ਅੰਨ। ਕਦੇ ਸ਼ਿਕਾਰ ਕਰਦਾ। ਪਰ ਇਕ ਦਿਨ ਮੈਨੂੰ ਕੁਝ ਵੀ ਨਾ ਮਿਲਿਆ ਕੰਦ-ਮੂਲ ਵੀ ਨਹੀਂ! ਮੈਂ ਤੁਹਾਡੇ ਆਸ਼ਰਮ 'ਚ ਗਿਆ। ਤੁਹਾਡੇ ਸ਼ਿਸ਼ਾਂ ਤੋਂ ਦੁੱਧ ਮੰਗਿਆ। ਉਨ੍ਹਾਂ ਸਾਫ ਨਾਂਹ ਕਰ ਦਿੱਤੀ । ਏਨਾ ਵੱਡਾ ਆਸ਼ਰਮ, ਹਜ਼ਾਰਾਂ ਗਊਆਂ ਪਰ ਭੁੱਖਿਆ ਤੇ ਨਿਮਾਣਿਆਂ ਲਈ ਇਕ ਚੁਲੀ ਦੁੱਧ ਵੀ ਨਹੀਂ! ਮੈਨੂੰ ਬਹੁਤ ਦੁੱਖ ਹੋਇਆ। ਮੈਂ ਕ੍ਰੋਧ ਵਿਚ ਆ ਗਿਆ । ਪਰ ਕੀ ਕਰ ਸਕਦਾ ਸੀ? ਖਾਲੀ ਹੱਥ, ਵਾਪਸ ਆਉਣਾ ਪਿਆ। ਉਹ ਬੱਚੇ ਜਿਨ੍ਹਾਂ ਲਈ ਮੈਂ ਅੰਨ ਦਾ ਪ੍ਰਬੰਧ ਕਰਦਾ ਰਿਹਾ ਸਾਂ, ਉਨ੍ਹਾਂ ਦੀ ਮਾ ਮੇਰੇ ਘਰ ਆਈ । (ਸਤਿਆਵਤੀ ਵੱਲ ਇਸ਼ਾਰਾ ਕਰਦਾ ਹੈ) ਇਹ ਉਹ ਮਾਂ ਸੀ, ਜਿਸਨੇ ਭੁੱਖ ਦੇ ਦੁੱਖੋ ਇਕ ਦਿਨ ਆਪਣਾ ਬਾਲ ਵੇਚਣਾ ਲਾਇਆ ਸੀ। ਮੇਰੀਆਂ ਅੱਖਾਂ ਸਾਹਮਣੇ ਉਹਦੇ ਬਾਲ ਸਨ। ਬਾਲ ਜਿਨ੍ਹਾਂ ਦਿਆਂ ਸਰੀਰਾਂ 'ਚ ਜਾਨ ਨਹੀਂ ਸੀ ਰਹੀ ਜਿਨ੍ਹਾਂ ਦੀਆਂ ਲੱਤਾਂ ਵਿੰਗੀਆਂ ਹੋ ਗਈਆਂ ਸਨ ਭੁੱਖ ਨੇ ਉਨ੍ਹਾਂ ਦੀਆਂ ਅੱਖਾਂ ਚੋਂ ਚਮਕ ਖੋਹ ਲਈ ਸੀ !... ਭੁੱਖ ਤੇ ਕ੍ਰੋਧ ਦਾ ਦੈਂਤ ਮੇਰੇ ਤੇ ਹਾਵੀ ਹੋ ਗਿਆ। ਮੈਂ ਤੁਹਾਡੇ ਆਸ਼ਰਮ 'ਚ ਗਿਆ। ਓਥੋਂ ਫਿਰ ਦੁੱਧ ਮੰਗਿਆ। ਓਥੋਂ ਫਿਰ ਨਾਂਹ ਹੋਈ। ਹਾ ਫੇਰ ਫੇਰ ਮੈਂ ਚੋਰੀ ਕੀਤੀ ! ਤੁਹਾਡੀ ਗਉ ਚੁਰਾਈ.... ! ਉਹਦਾ ਮਾਸ ਖਾਧਾ, . ! ਤੇ ਬੱਚਿਆਂ ਨੂੰ ਖਵਾਇਆ । ਪਰ ਮੈਂ ਅਜੇ ਵੀ ਕਹਿੰਦਾ, ਮੈਂ ਕੋਈ ਅਪਰਾਧ ਨਹੀਂ ਕੀਤਾ ਤੇ ਜੋ ਕੰਮ ਮੈਂ ਕੀਤਾ ਹੈ, ਉਹਨੂੰ ਮੈਂ ਅਪਰਾਧ ਨਹੀਂ ਸਮਝਦਾ।
ਵਸਿਸ਼ਠ : ਮੈਂ ਦੇਖ ਰਿਹਾ ਹਾਂ, ਸਤਿਆਵ੍ਰਤ ਕਿ ਤੈਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ! ਤੈਨੂੰ ਪਹਿਲਾਂ ਵੀ ਦੰਡ ਮਿਲਿਆ ਸੀ ! ਤੂੰ ਉਹਦੇ ਤੋਂ ਵੀ ਕੁਝ ਨਹੀਂ ਸਿੱਖਿਆ! ਆਪਣੇ ਪਾਪਾਂ ਦਾ ਪਸ਼ਚਾਤਾਪ ਨਹੀਂ ਕੀਤਾ!
ਸਤਿਆਵ੍ਰਤ : ਕਾਹਦਾ ਪਸ਼ਚਾਤਾਪ ਮੁਨੀਵਰ ! ਪਸ਼ਚਾਤਾਪ ਓਸ ਗੱਲ ਦਾ ਹੁੰਦਾ ਏ... ਜਿਹੜੀ ਗੱਲ ਮਨ 'ਚ ਪਾਪ ਦਾ ਅਹਿਸਾਸ ਪੈਦਾ ਕਰੇ । ਮੈਂ ਇਸ ਅਹਿਸਾਸ ਤੋਂ ਮੁਕਤ ਹਾਂ! ਮੁਕਤ ਹਾਂ... ਇਸ ਲਈ... ਕਿ ਇਹ ਕੰਮ ਮੇਰਾ ਕਰਮ ਸੀ । ਇਸ ਲਈ ਕਿ ਇਹ ਕੰਮ ਮੈਂ ਸੋਚ ਸਮਝ ਕੇ ਕੀਤਾ ਸੀ!
ਵਸਿਸ਼ਠ : ਤੂੰ ਪਹਿਲਾਂ ਵੀ ਕਈ ਕੁਕਰਮ ਕੀਤੇ ਨੇ, ਸਤਿਆਵ੍ਰਤ ਆਪਣੇ ਪਿਤਾ ਦੀ ਆਗਿਆ ਦਾ ਉਲੰਘਣ ਕੀਤਾ । ਇਕ ਬ੍ਰਾਹਮਣ-ਕੰਨਿਆਂ ਦਾ ਵਿਆਹ