ਤਦ ਖਾਲਸੇ ਵਿਚ ਬੀਰਤਾ ਨੇ ਜੋਸ਼ ਐਸਾ ਮਾਰਿਆ।
ਪੰਜਾਬ ਵਿਚੋਂ ਪਾਪ ਦਾ ਇਹ ਮੂਲ ਚਾਹਣ ਉਖਾੜਿਆ।
ਏਹ ਗੇਣਵੇਂ ਸਨ ਸੂਰਮੇ ਅਰ ਵਾਹਗੁਰੂ ਦੀ ਆਸ ਸੀ।
ਨਾ ਮਾਲ ਅਰ ਨਾ ਰਸਦ ਨਾ ਬੰਦੂਕ ਦਾਰੂ ਪਾਸ ਸੀ।
ਪਰ ਫੇਰ ਭੀ ਬਲ ਬੀਰ ਸਿੰਘਾਂ ਜ਼ੋਰ ਸਾਰਾ ਲਾਇਆ।
ਅਰ ਤੁਰਕ ਹਾਕਮ ਨੂੰ ਭਲੀ ਬਿਧ ਧਰਮ ਪ੍ਰੇਮ ਵਿਖਾਇਆ।
ਨਾਦਰ ਜਦੋਂ ਪੰਜਾਬ ਵਿਚੋਂ ਗਿਆ ਖੌਰੂ ਮਾਰਦਾ।
ਤਦ ਖਾਲਸੇ ਨੇ ਹੱਥ ਉਸ ਨੂੰ ਦੱਸਿਆ ਬਲਕਾਰ ਦਾ।
ਧਰਮ ਤੇ ਪਾਪ ਦਾ ਜੰਗ
ਹੁਣ ਦੇਸ਼ ਦੋ ਘਾਤਕਾਂ ਅਰ ਖਾਲਸੇ ਦਾ ਜੰਗ ਸੀ।
ਉਸ ਤਰਫ਼ ਸ਼ਾਹੀ ਫੌਜ ਸੀ ਅਰ ਇਧਰ ਪ੍ਰੇਮ ਤਰੰਗ ਸੀ।
ਪਰ ਪ੍ਰੇਮ ਦੀ ਹੈ ਖੇਡ ਉੱਚੀ ਭੁੱਖ ਨੰਗ ਸਹਾਰਦੀ।
ਅਰ ਸਿਰ ਤਲੀ 'ਤੇ ਰੱਖ ਕੇ ਭੀ ਖੇਡਣੋਂ ਨਹੀਂ ਹਾਰਦੀ।
ਰਹਿ ਗਿਆ ਸੂਬਾ ਦੰਗ ਪਿਖ ਕੇ ਏਸ ਦੇਸ਼ ਪਿਆਰ ਨੂੰ।
ਅਰ ਹਰ ਤਰ੍ਹਾਂ ਅਸਮਰੱਥ ਪਾਯਾ ਆਪਣੇ ਬਲਕਾਰ ਨੂੰ।
ਇਕ ਸੋਚ ਸੋਚਾਂ ਨਾਲ ਸੋਚੀ ਸਿੰਘ ਪੰਥ ਮੁਕਾਨ ਦੀ।
ਅਰ ਚੋਰੀਆਂ ਦੇ ਕਰਨ ਖਾਤਰ ਚੰਦ ਜੋਤ ਹਟਾਨ ਦੀ।
ਗਸ਼ਤੀ ਤੇ ਸੂਹੀ ਫ਼ੌਜ ਦੇ ਦੁੱਖ ਤੇ ਸਿੱਖ ਦੇ ਇੱਕ-ਇੱਕ ਸਿਰ ਦਾ ਮੁਲ ੮੦ ਰੁਪਯੇ
ਇਹ ਨਵਾਂ ਬੰਦੋ-ਬਸਤ ਕੀਤਾ, ਫੌਜ ਗਸ਼ਤੀ ਰਖਦਾ।
ਜੋ ਮਗਰ ਫਿਰ ਫਿਰ ਖਾਲਸੇ ਦੇ ਮਾਰਦੀ ਫਿਰਦੀ ਸਦਾ।
ਜਿਸ ਥਾਂ ਕਿਸੇ ਨੂੰ ਸਿੱਖ ਲੱਭੇ ਬਿਨਾਂ ਪੁੱਛੇ ਮਾਰਦੇ।
ਸਿਰ ਕੱਟ ਕੇ ਲਾਹੌਰ ਭੇਜੇ ਪਾਸ ਸੂਬੇਦਾਰ ਦੇ।
ਇਕ ਹੋਰ ਸੂਹੀ ਫੌਜ ਰੱਖੀ, ਫਿਰੇ ਭੇਸ ਵਟਾਇ ਕੇ।
ਜਿੱਥੇ ਮਿਲੇ ਦਲ ਖਾਲਸੇ ਦਾ ਖਬਰ ਦੇਵੇ ਆਇ ਕੇ।
ਸਭ ਤੋਂ ਬੜਾ ਤਕਲੀਫ਼ ਵਾਲਾ ਹੁਕਮ ਤੀਜਾ ਏਹੁ ਸੀ।
ਜਿਸ ਨਾਲ ਟੁੱਟਾ ਦੇਸ਼ ਦਾ ਭੀ ਖਾਲਸੇ ਤੋਂ ਨੇਹੁ ਸੀ।
"ਜਿਸ ਪਿੰਡ ਆਵੇ ਸਿੱਖ ਕੋਈ ਤੁਰਤ ਰੌਲਾ ਪਾ ਦਿਓ।