Back ArrowLogo
Info
Profile

ਹੁਣ ਜ਼ੁਲਮ ਜ਼ਬਰੀ ਹੀ ਰਹੀ ਹੈ ਹੋਰ ਕਰਨੇ ਵਾਸਤੇ।

ਇਕ ਹੋਰ ਕਾਲਕ ਦਾ ਪਸਲਤਰ ਚਾੜ੍ਹੀਏ ਇਤਿਹਾਸ ਤੇ।

ਇਸਲਾਮ ਦੇ ਫੈਲਾਣ ਵਿਚ ਪਰ ਜੁਲਮ ਭੀ ਬਰਹੱਕ ਹੈ।

ਏਸ ਨੇਕ ਕਾਰਜ ਹੇਤ ਜੋ ਕੁਝ ਕਰ ਲਵਾਂ ਸੋ ਹਕ ਹੈ।

ਹੁਣ ਹੋਰ ਜ਼ੁਲਮੀ ਨਾਲ ਇਸ ਦੇ ਕੇਸ ਜੋ ਕਟਵਾ ਦਿਆਂ।

ਕਰ ਪਤਿਤ ਧਰਮੋਂ ਫੇਰ ਲਾਲਚ ਸਾਹਮਣੇ ਦਿਖਲਾ ਦਿਆਂ।

ਤਦ ਫੇਰ ਪਿਛੇ ਜਾਣ ਤੋਂ ਕੁਝ ਸ਼ਰਮ ਜੀ ਵਿਚ ਖਾਇਗਾ।

ਕੁਝ ਲੋਭ ਅਗੋਂ ਵੇਖ ਕੇ ਇਸ ਦੀਨ ਵਿਚ ਟਿਕ ਜਾਇਗਾ।

ਹੁਣ ਫੇਰ ਲਾਹਿਆ ਖਾਲਸੇ ਨੂੰ ਹੇਠ ਆਣ ਬਿਠਾਇਆ।

ਨਵਾਬ ਨੇ ਫਿਰ ਪੁੱਛਿਆ ਕੁਝ ਸੋਚ, ਸਿੱਖਾ ! ਆਇਆ?

ਮੈਂ ਕਹਿ ਰਿਹਾ ਤੂੰ ਮੰਨ ਜਾ ਅਰ ਦੀਨ ਸਿਰ ਪਰ ਰੱਖ ਲੈ।

ਇਸ ਜ਼ਿੰਦਗੀ ਦੀ ਮੌਜ ਕੁਝ ਦਿਨ ਹੋਰ ਜੀ ਕੇ ਭੱਖ ਲੈ।

ਹੁਣ ਜੇ ਨ ਮੰਨੀ ਗੱਲ ਮੇਰੀ ਜ਼ੋਰ ਨਾਲ ਮਨਾ ਲਊਂ।

ਇਹ ਕੇਸ ਤੇਰੇ ਕੱਟ ਕੇ ਮੈਂ ਦੀਨ ਵਿਚ ਰਲਾ ਲਊਂ।

ਜੇ ਰਾਹ ਸਿੱਧੇ ਮੰਨਿਓਂ ਤਦ ਮਾਣ ਇੱਜ਼ਤ ਪਾਏਂਗਾ।

ਪਰ ਜ਼ੋਰ ਨਾਲ ਮਨਾਇਆ, ਤਦ ਏਸ ਤੋਂ ਭੀ ਜਾਏਂਗਾ।

ਹਾਂ! ਪਿੰਜਰੇ ਵਿਚ ਸ਼ੇਰ ਬੱਧਾ ਘੈਲ ਕੀਤਾ ਵੈਰੀਆਂ।

ਕੀ ਇਸ ਡਰਾਵੇ ਨਾਲ ਕਾਇਰ ਹੋ ਗਿਆ ਹੈ ਸੂਰਮਾਂ?

ਕੀ ਧਰਮ ਇਸ ਦਾ ਖੋਹ ਲੈਸਣ, ਜ਼ੋਰ ਜ਼ੋਰੀਂ ਬੰਨ੍ਹ ਕੇ?

ਕੀ ਕੇਸ ਸਿਰ ਤੋਂ ਵੱਖ ਹੋਸਣ? ਬਲ ਪਰਾਕ੍ਰਮ ਭੰਨ ਕੇ।

ਜਿਸ ਬੇ-ਬਸੀ ਵਿਚ ਸ਼ੇਰ ਹੈ ਕੀ ਪੇਸ਼ ਇਸ ਦੀ ਜਾਇਗੀ?

ਕੀ ਜ਼ਾਲਮਾਂ ਦੇ ਸਾਮ੍ਹਣੇ ਇਕ ਜਿੰਦ ਜ਼ੋਰ ਦਿਖਾਇਗੀ।

 

ਕੌਣ ਤਾਕਤ ਹੈ ਜੋ ਮੇਰੀ ਜ਼ਿੰਦਗੀ ਦੇ ਹੁੰਦਿਆਂ ਧਰਮ ਤੋੜ ਸਕੇ

ਪਰ ਠਹਿਰ ਜਾਣਾ, ਖਾਲਸਾ ਜੀ! ਹੌਸਲਾ ਨਾ ਹਾਰਨਾ।

ਕੀ ਕਹਿ ਰਿਹਾ ਹੈ ਸ਼ੇਰ? ਅੱਗੇ ਹੋਇ ਝਾਤੀ ਮਾਰਨਾ।

ਹੈ ਕੌਣ ਜੱਗ 'ਤੇ ਜੰਮਿਆ ਜੋ ਹੱਥ ਮੈਨੂੰ ਲਾ ਸਕੇ।

ਇਸ ਧਰਮ ਨੂੰ ਇਸ ਜਿੰਦ ਹੁੰਦੇ ਆਨ ਆਂਚ ਲਗਾ ਸਕੇ।

ਜੋ ਅੱਖ ਭਰ ਕੇ ਕੇਸ ਵੇਖੇ, ਘਾਸ ਵਾਂਗ ਜਲਾ ਦਿਆਂ।

ਇਸ ਧਰਮ ਦੇ ਬਲਕਾਰ 'ਤੇ ਮੈਂ ਮਾਰ ਮਾਰ ਸੁਜਾ ਦਿਆਂ।

113 / 173
Previous
Next