Back ArrowLogo
Info
Profile

ਮੈਂ ਮਰਨ ਨੂੰ ਤਯਾਰ ਹਾਂ ਦਸ ਮਾਰ ਕੇ ਮਰ ਜਾਵਸਾਂ।

ਜੋ ਹੱਥ ਮੈਨੂੰ ਲਾਇਗਾ ਉਸ ਨੂੰ ਸੁਆਦ ਚਖਾਵਸਾਂ।

ਨਵਾਬ ਦੀ ਜ਼ੁਲਮੀ ਤੇ ਭਾਈ ਜੀ ਦਾ ਦੰਡ

ਨਵਾਬ ਨੇ ਵਿਚ ਕ੍ਰੋਧ ਆ ਨਾਈ ਤੁਰੰਤ ਸਦਾਇਆ।

ਅਰ ਕੇਸ ਕਰਨ ਸ਼ਹੀਦ ਖਾਤਰ ਤੁਰਤ ਹੁਕਮ ਚੜ੍ਹਾਇਆ।

ਜਦ ਪਾਸ ਨਾਈ ਪਹੁੰਚਿਆ ਇਕ ਜ਼ੋਰ ਦਾ ਧੱਪਾ ਪਿਆ।

ਅਰ ਵਾਂਗ ਖੇਨੂੰ ਲੁੜਕਦਾ ਸੌ ਕਦਮ ਉੱਪਰ ਜਾ ਰਿਹਾ।

ਨਵਾਬ ਨੇ ਹੁਣ ਹੋਰ ਨਾਈ ਜ਼ੋਰਦਾਰ ਮੰਗਾ ਲਏ।

ਇਕ ਜਿੰਦੜੀ ਨੂੰ ਜਿੱਤਣੇ ਹਿਤ ਫ਼ੌਜ ਵਾਂਗ ਖੜਾ ਲਏ।

ਪਰ ਲਾਲ ਸ੍ਰੀ ਦਸ਼ਮੇਸ਼ ਜੀ ਦੇ ਡਰ ਨਹੀਂ ਹੁਣ ਭੀ ਗਏ।

ਨਾ ਧੌਣ ਨੀਵੀਂ ਸੁੱਟ ਕੇ ਹਨ ਚੁੱਪ ਕੀਤੀ ਬਹਿ ਰਹੇ।

ਜੋ ਸਾਹਮਣੇ ਆ ਜਾਇ ਮੂੰਹ ਦੀ ਮਾਰ ਐਸੀ ਖਾਂਵਦਾ।

ਅਰ ਉਸਤਰੇ ਦੇ ਵਾਂਗ ਗੁੱਛੀ ਵਿਚ ਹੀ ਵੜ ਜਾਂਵਦਾ।

ਅਨਗਿਣਤ ਨਾਈ ਜ਼ੋਰ ਲਾ ਲਾ ਪਰੇ ਹਟ ਕੇ ਬਹਿ ਗਏ।

ਇਹ ਵੇਖ ਕੇ ਬਲ ਬੀਰ ਦਾ ਹੈਰਾਨ ਸਾਰੇ ਰਹਿ ਗਏ।

ਹਾਂ! ਕਸ਼ਟ ਇਤਨਾ ਦੇ ਲਿਆ ਅਰ ਹੌਸਲਾ ਪਰਤਾ ਲਿਆ।

ਪਰ ਸ਼ਰਮ ਹੀਨ ਨਵਾਬ ਦਾ ਕੁਝ ਗੁਮਾਨ ਹੁਣ ਭੀ ਰਹਿ ਗਿਆ।

ਇਕ ਜਿੰਦ ਨੂੰ ਇਹ ਦੁੱਖ ਦਿੱਤੇ ਪਰ ਨਾ ਕੀਤੀ ਹਾਇ ਸੀ।

ਤਿੰਨ ਵਾਰ ਚਰਖੀ ਚੜ੍ਹ ਚੁਕਾ ਸੀ ਨਾਮ ਮਾਤਰ ਜ਼ਿੰਦਗੀ।

 

ਟੁੱਟੇ ਹੋਏ ਹੱਡਾਂ ਨੇ ਵੀ ਸਾਹਸ ਨਹੀਂ ਤਿਆਗਿਆ

ਟੁੱਟੇ ਪਏ ਹਨ ਹੱਡ ਸਾਰੇ ਫਿਰ ਨਹੀਂ ਘਬਰਾਇਆ।

ਅਰ ਇਸ ਸਮੇਂ ਭੀ ਧਰਮ ਖਾਤਰ ਕੀ ਨਾ ਕਰ ਦਿਖਲਾਇਆ।

ਨਵਾਬ ਵਿਚ ਜੇ ਸ਼ਰਮ ਹੁੰਦੀ ਵੇਖ ਏਸ ਦਲੇਰ ਨੂੰ।

ਵੜ ਚੱਪਣੀ ਵਿਚ ਡੁੱਬ ਮਰਦਾ ਛੱਡ ਦੇਂਦਾ ਸ਼ੇਰ ਨੂੰ।

ਪਰ ਸ਼ਰਮ ਕਿੱਥੇ ਆਉਂਦੀ ਹੈ ਸ੍ਵਾਰਥੀ ਅਨਯਾਈਆਂ।

ਜਿਉਂ ਜਿਉਂ ਚਪੇੜਾਂ ਪੈਣ ਤਿਉਂ ਤਿਉਂ ਹੋਣ ਰੱਦ ਬਲਾਈਆਂ।

ਹੁਣ ਹੁਕਮ ਦੇਂਦਾ ਹੱਸ ਕੇ। ਮੋਚੀ ਲਿਆਓ ਜਾਇ ਕੇ।

ਮੈਂ ਕੇਸ ਇਸ ਦੇ ਕੱਟਣੇ ਹਨ ਜ਼ੋਰ ਸਾਰਾ ਲਾਇ ਕੇ।

ਮੋਚੀ ਸਦਾਏ ਆ ਗਏ; ਬੇਸ਼ਰਮ ਕਹਿੰਦਾ। ਮੋਚੀਓ।

ਸਭ ਖੱਲ ਸਿਰ ਦੀ ਰੰਬੀਆਂ ਦੇ ਨਾਲ ਛਿਲ ਖਰੋਚੀਓ।

114 / 173
Previous
Next