ਦੋਹਿਰਾ॥
ਜਿਸ ਬ੍ਰਿਛ ਦੀ ਛਾਂ ਮਾਣ ਕੇ ਠੰਡਕ ਕਲੇਜਾ ਪਾ ਲਵੇ।
ਰੱਖਯਾ, ਉਦ੍ਹੀ ਹਿਤ ਤਨ ਲੱਗੇ ਤਦ ਜਾਨ ਵੇਚ ਬਚਾ ਲਵੇ।
ਭਾਈ ਮਤਾਬ ਸਿੰਘ ਜੀ ਦੀ ਬੀਰਤਾ ਤੇ ਕੁਰਬਾਨੀ
ਸਿੱਖਾਂ 'ਤੇ ਵਖਤ ਦੇ ਦਿਨ ਬਾਰਾਂ ਤੇ ਬੰਜਰਾਂ ਵਿਚ
ਕਸ਼ਟ ਸਹਾਰਦੇ ਸਹਾਰਦੇ ਬੀਕਾਨੇਰ ਵਿਚ ਜਾ ਵਸੇ।
ਸ੍ਰੀ ਹਰਿਮੰਦਰ ਜੀ ਵਿਚ ਪਾਪ
ਆ ਖਾਲਸਈ ਕੌਮ ਬੈਠ ਝਾਤ ਪਾਵੀਏ।
ਤੇਰੇ ਕਦੀਮ ਦੁੱਖ ਦਾ ਦਰਸ਼ਨ ਕਰਾਵੀਏ।
ਇਤਿਹਾਸ ਆਪਣੇ ਕਸ਼ਟ ਦਾ ਸਨਮੁਖ ਲਿਆਵੀਏ।
ਅਰ ਧਰਮ ਭਾਵ ਆਪਣੇ ਬਜ਼ੁਰਗਾਂ ਦਾ ਗਾਵੀਏ।
ਆ ਜ਼ਖਮੇ ਜਿਗਰ ਫੋਲ ਕੇ ਦੁਨੀਆਂ ਨੂੰ ਦੱਸੀਏ।
ਉਸ ਦੁੱਖ 'ਤੇ ਰੋਵੀਏ ਬੀਰਤਾ 'ਤੇ ਹੱਸੀਏ।
ਅੰਮ੍ਰਿਤ ਦਾ ਕੁੰਡ ਪੰਜਵੇਂ ਸਤਿਗੁਰ ਦਾ ਲਾਇਆ।
ਮੰਦਰ ਏ ਸੱਚ ਖੰਡ ਉਨ੍ਹਾਂ ਦਾ ਬਣਾਇਆ।
ਜਿਸ ਦੀ ਪ੍ਰਭਾ ਨੇ ਹਰ ਕਿਸੇ ਦਾ ਸਿਰ ਨਿਵਾਇਆ।
ਜਿਸ ਦੇ ਪ੍ਰਤਾਪ ਜਗਤ ਤੋਂ ਸਤਿਕਾਰ ਪਾਇਆ।
ਕੀ ਕੀ ਉਦ੍ਹੇ 'ਤੇ ਉਸ ਸਮੇਂ ਆਈਆਂ ਤਬਾਹੀਆਂ।
ਕੀ ਕੀ ਉਦ੍ਹੇ 'ਤੇ ਦੁਸ਼ਮਨਾਂ ਤੇਗਾਂ ਚਲਾਈਆਂ।
ਸਿਦਕੀ ਸ਼ਹੀਦ ਭਾਈ ਮਨੀ ਸਿੰਘ ਜਿਸ ਸਮੇਂ।
ਕਟਵਾਏ ਬੰਦ ਬੰਦ ਦੇਹ ਤਯਾਗ ਤੁਰ ਗਏ।
ਦਰਬਾਰ ਸਾਹਿਬ ਸਿੱਖ ਨੂੰ ਵੜਨਾ ਨਹੀਂ ਮਿਲੇ।
ਅਰ ਟਹਿਲ ਕੋਈ ਆਣ ਕੇ ਸੰਗਤ ਨ ਕਰ ਸਕੇ।
ਉਸ ਵਕਤ ਇਸ ਪਵਿਤੁ ਥਾਨ ਦਾ ਏ ਹਾਲ ਸੀ।
ਜੰਗਲ ਦੇ ਵਾਂਗ ਹੋ ਰਿਹਾ ਅੰਮ੍ਰਿਤ ਦਾ ਤਾਲ ਸੀ।