Back ArrowLogo
Info
Profile

ਪਰ ਪੇਸ਼ ਭੀ ਨਾ ਜਾਏ ਇਕੱਲੀ ਸੀ ਜ਼ਿੰਦਗੀ।

ਅਰ ਜ਼ਾਲਮਾਂ ਦਾ ਖਾਲਸੇ ਦੇ ਨਾਲ ਵੈਰ ਸੀ।

ਉਹ ਬੀਰ ਜੇ ਦਰਬਾਰ ਦੇ ਨੇੜੇ ਭੀ ਆਉਂਦਾ।

ਤਦ ਕੀ ਸੀ, ਰਾਹ ਵਿਚ ਹੀ ਸਿਰ ਵੇਚ ਜਾਂਦਾ।

ਇਹ ਦੇਖ ਕੇ ਉਹ ਤੁਰ ਪਿਆ ਵੀਰਾਂ ਦੀ ਆਸ 'ਤੇ।

ਇਹ ਦੁੱਖ ਦੀ ਖਬਰ ਪੰਥ ਨੂੰ ਸੁਨਾਣ ਵਾਸਤੇ।

ਪੈਂਡੇ ਤੇ ਦੁੱਖ ਰੇਤ ਥਲ ਦੇ ਉਠਾਇ ਕੇ।

ਪਹੁੰਚਾ ਹੈ ਕਸ਼ਟ ਝਾਗ ਬੀਕਾਨੇਰ ਜਾਇ ਕੇ।

ਬਲਬੀਰ ਖਾਲਸੇ ਨੂੰ ਦਰਦ ਜਾ ਸੁਣਾਇਆ।

ਮੂੰਹ ਖੋਲ੍ਹ ਕੇ ਤੇ ਦਿਲ 'ਤੇ ਘਾਉ ਨੂੰ ਵਿਖਾਇਆ।

 

ਕੀ ਖਾਲਸਾ ਮਰ ਗਿਆ ਹੈ ਯਾ ਬੀਰਤਾ ਪਤਾਲ ਵਿਚ ਗਰਕ ਹੋ ਗਈ ਤੇ ਜਿੰਦੜੀ ਦੇ ਪਿਆਰ ਨੇ ਪੰਥ ਪਿਆਰ ਵਿਸਾਰ ਦਿੱਤਾ?

"ਹੇ ਸ਼ੇਰ ਖਾਲਸਾ ! ਤੂੰ ਸੌਂ ਰਿਹਾ ਹੈਂ ਕਿਸ ਜਗ੍ਹਾ?

ਤੂੰ ਧਰਮ ਨੂੰ ਵਿਸਾਰ ਸੁਖੀਂ ਭੁਲ ਕਯੋਂ ਰਿਹਾ।

ਸੇਵਾ ਦਾ ਪ੍ਰੇਮ ਛੋੜ ਕਯੋਂ ਇਕੰਤ ਆ ਪਿਆ?

ਹਾਂ, ਜਿੰਦ ਦੇ ਪਿਆਰ ਪੰਥ ਪਯਾਰ ਖੋ ਲਿਆ।

ਕੁਝ ਸਾਰ ਹੈ ਕੀ ਆਪਣੇ 'ਤੇ ਕਸ਼ਟ ਪੈ ਰਹੇ।

ਯਾ ਬੈਠ ਕੇ ਇਕੰਤ ਹੋ ਆਨੰਦ ਲੈ ਰਹੇ?

ਜਿਸ ਸੱਚ ਖੰਡ ਸੀ ਅਖੰਡ ਭਜਨ ਹੋਂਵਦਾ।

ਓਥੇ ਹੈ ਵੇਸਵਾ ਦਾ ਅੱਜ ਨਾਚ ਹੋ ਰਿਹਾ।

ਜਿਸ ਥਾਂ 'ਤੇ ਅਮਿਯ ਦਾਨ ਸੀ ਦਿਨ ਰਾਤ ਵਰਤਦਾ।

ਓਥੇ ਹੈ ਦੌਰ ਮੱਦ ਤੇ ਤਮਾਕੂ ਦਾ ਚਲਦਾ।

ਕੀ ਮਰ ਗਿਆ ਹੈ ਖਾਲਸਾ ਜੋ ਸੁਧ ਨਹੀਂ ਲਈ?

ਯਾ ਬੀਰਤਾ ਪਤਾਲ ਵਿਖੇ ਗ਼ਰਕ ਹੋ ਗਈ”?

ਏਹ ਵੇਖ ਕੇ ਹੇ ਖਾਲਸਾ! ਤੂੰ ਕਿੱਦਾਂ ਜੀਉਂਦਾ ਰਿਹਾ?

ਇਹ ਸੁਣਦਿਆਂ ਹੀ ਖਾਲਸੇ ਨੂੰ ਰੋਹ ਚੜ੍ਹ ਗਿਆ।

ਦਿਲ ਕਾਲਜੇ ਦੇ ਵਿਚ ਨ ਰਹਿੰਦਾ ਹੈ ਠੱਲ੍ਹਿਆ।

ਭਾਈ ਮਤਾਬ ਸਿੰਘ ਕ੍ਰੋਧ ਨਾਲ ਬੋਲਿਆ।

120 / 173
Previous
Next