"ਤੂੰ ਖਾਲਸਾ ! ਏਂ ਦੇਖ ਕਿਵੇਂ ਜੀਉਂਦਾ ਰਿਹਾ?
ਹੈ ਹਾਇ ! ਤੇਰੇ ਪ੍ਰਾਣ ਕਯੋਂ ਨਿਕਲ ਨਹੀਂ ਗਏ?
ਇਹ ਨੇਤ੍ਰ ਉਹ ਅਨਰਥ ਕਿਵੇਂ ਦੇਖਦੇ ਰਹੇ?"
ਮੱਸੇ ਦੇ ਸਿਰ ਲਈ ਏਹ ਧਰਮੀ ਤਲਵਾਰ ਹੈ
ਜੱਥੇ ਦਾ ਜਥੇਦਾਰ ਬੀਰ ਬੁੱਢਾ ਸਿੰਘ ਸੀ।
ਉਸ ਧੂਹ ਕੇ ਤਲਵਾਰ ਵਿਚ ਮੈਦਾਨ ਦੇ ਰੱਖੀ।
'ਹੇ ਖਾਲਸਾ ! ਇਹ ਧਰਮ ਦੀ ਤਲਵਾਰ ਹੈ ਪਈ।
ਹੋ ਕੇ ਦਲੇਰ ਚੁੱਕ ਲਵੇ ਖਾਲਸਾ ਕੋਈ।
ਇਸ ਨਾਲ ਧਰਮ ਆਪਣਾ ਹੋਸੀ ਬਚਾਵਣਾ।
ਮੱਸੇ ਦਾ ਸਿਰ ਉਤਾਰ ਕੇ ਐਥੇ ਲਿਆਵਣਾ'।
ਭਾਈ ਮਤਾਬ ਸਿੰਘ ਨੇ ਝਪਟ ਕੇ ਤਲਵਾਰ ਚੁੱਕ ਲਈ ਤੇ ਭਾਈ ਸੁੱਖਾ ਸਿੰਘ ਨੇ ਵੀ ਨਾਲ ਤਿਆਰੀ ਕਰ ਦਿੱਤੀ
ਇਹ ਸੁਣ ਕੇ ਉਠ ਮਤਾਬ ਸਿੰਘ ਹੋ ਪਿਆ ਤਿਆਰ।
ਛਾਤੀ 'ਤੇ ਹੱਥ ਮਾਰ ਕੇ ਉਠਾ ਲਈ ਤਲਵਾਰ।
ਇਕ ਭਾਈ ਸੁੱਖਾ ਸਿੰਘ ਨਾਲ ਹੋ ਪਿਆ ਤਿਆਰ।
ਉਸ ਵਕਤ ਹੀ ਪੰਜਾਬ ਵੱਲ ਹੋ ਗਏ ਸਵਾਰ।
ਪਿਆਸਾਂ ਨੂੰ ਝੱਲਦੇ ਤੇ ਮੰਜ਼ਲਾਂ ਨੂੰ ਮਾਰਦੇ।
ਲੁਕ ਛਿਪ ਕੇ ਦੇਸ਼ ਆ ਗਏ ਬੱਧੇ ਪਿਆਰ ਦੇ।
ਗੁਰ ਸਰ ਦੇ ਆ ਨਜ਼ੀਕ ਭੇਸ ਨੂੰ ਵਟਾਇਆ।
ਮੁਗਲਾਂ ਦੇ ਵਾਂਗ ਆਪਣਾ ਬਾਣਾ ਬਣਾਇਆ।
ਰੋੜਾਂ ਦਾ ਭਾਰ ਧਨ ਦੀ ਤਰ੍ਹਾਂ ਸਿਰ ਉਠਾਇਆ।
ਹਰ ਦੁੱਖ ਦੇ ਅੰਗ ਸੰਗ ਗੁਰੂ ਨੂੰ ਧਿਆਇਆ।
ਘੋੜੇ ਖਲ੍ਹਾਰ ਬਾਹਰ ਤੁਰੇ ਮਾਮਲਾ ਪੁਚਾਣ।
ਕਰਤੱਵ੍ਯ ਆਪਣੀ ਤੇਗ ਆਬਦਾਰ ਦਾ ਦਿਖਾਣ।
ਕੀ ਹੋ ਗਿਆ? ਓਹ ਕੌਣ ਸੀ?
ਬਿਜਲੀ ਦੀ ਫੁਰਤੀ ਨਾਲ ਮੱਸੇ ਦਾ ਸਿਰ ਕੱਟ ਦਿੱਤਾ
ਮੰਦਰ ਦੇ ਵਿਚ ਜਾਇ ਕੇ ਪਹੁੰਚਣ ਦੀ ਦੇਰ ਸੀ।
ਮੱਸੇ ਨੂੰ ਅੱਖ ਪਰਤ ਕੇ ਨ ਵੇਖਣੀ ਮਿਲੀ।