ਥੋੜੇ ਜਿਹੇ ਪਦਾਰਥ ਦੀ ਬਚਤ ਦੀ ਆਸ 'ਤੇ।
ਯਾ ਆਪਣੇ ਮਨੋਰਥ ਨੂੰ ਸਿਧ ਕਰਨ ਵਾਸਤੇ।
ਸੱਜਣਾਂ ਨੂੰ ਦੁੱਖ ਦੇ ਖੂਹ ਵਿਖੇ ਚਾ ਧਕੇਲਦੇ।
ਅਗਨੀ ਦੇ ਨਾਲ ਜਾਣ ਬੁੱਝ ਕੇ ਨੇ ਖੇਲਦੇ।
ਪਾਪੀ ਅਨਿਆਈ ਕਹਿਰ ਵਾਲਾ ਰਾਜ ਹਟ ਕੇ ਹੁਣ ਬਰਕਤਾਂ ਦਾ ਰਾਜ,
ਸ਼ੇਰ ਬੱਕਰੀ ਇਕੋ ਘਾਟ ਹੈ, ਸੋ ਪ੍ਰੇਮ ਤੇ ਪਿਆਰ ਦੇ ਛੱਟੇ ਖਿੰਡਾ ਦਿਓ।
ਹੈ ਪੰਥ ਦੇ ਪਿਆਰਿਓ ਦੇਖੋ ਖਾਂ ਜਾਗ ਕੇ।
ਬੱਦਲ ਉਹ ਜ਼ੁਲਮ ਕਹਿਰ ਦੇ ਬਾਕੀ ਨਹੀਂ ਰਹੇ।
ਹੈ ਬਰਕਤਾਂ ਦਾ ਰਾਜ, ਦਿਨ ਨੇ ਅਮਨ ਚੈਨ ਦੇ।
ਇਕ ਘਾਟ ਸ਼ੇਰ ਬੱਕਰੀ ਪਾਣੀ ਨੇ ਪੀਂਵਦੇ।
ਹੁਣ ਪ੍ਰੇਮ ਅਤੇ ਪਿਆਰ ਦੇ ਛੱਟੇ ਖਿੰਡਾ ਦਿਓ।
ਉਪਕਾਰੀਆਂ ਦੀ ਕੌਮ ਬਣ ਕੇ ਫਿਰ ਦਿਖਾ ਦਿਓ।
ਧਰਮ ਜਿਨ੍ਹਾਂ ਨੇ ਪਾਲਿਆ ਤਯਾਗ ਹੋਰ ਸਭ ਆਸ।
ਜੋਤ ਤਿਨ੍ਹਾਂ ਦੀ ਪਾਇ ਕੇ ਚਮਕੇ ਚੰਦ ਅਕਾਸ਼।
***