Back ArrowLogo
Info
Profile

ਉਹ ਚਾਹੁੰਦੇ ਸੇ ਕਾਫਰਾਂ ਦਾ ਨਾਮ ਨਾ ਰਹੇ।

ਇਸਲਾਮ ਦਾ ਨਿਸ਼ਾਨ ਝੁੱਲੇ ਹਿੰਦ ਦੇਸ਼ 'ਤੇ।

ਫਿਰ ਸਿੱਖ ਦੇ ਤਾਂ ਖੂਨ ਦੀ ਸੀ ਲੱਗ ਰਹੀ ਪਿਆਸ,

ਓ ਚਾਹੁੰਦੇ ਸੇ ਹੋਣ ਇਹ ਮਰਦੂਦ ਕਿਵੇਂ ਨਾਸ਼।

ਦੋਹਿਰਾ॥

ਕਦ ਤਕ ਖੈਰ ਮਣਾਵਸੀ ਬੱਕਰੇ ਦੀ ਮਾਂ ਅੰਤ।

ਜਦ ਕਾਬੂ ਆ ਜਾਇਗਾ ਫਿਰਸੀ ਛੁਰੀ ਤੁਰੰਤ।

 

ਦ੍ਰੁਮਲ ਛੰਦ॥

ਗੁਰੂ ਲਾਲ ਸ਼ਾਹਬਾਜ ਮ੍ਰਿਗਿੰਦ ਪੜ੍ਹੇ, ਇਕ ਰੋਜ਼ ਮੁਲਾਨੇ ਨੇ ਬੋਲ ਕਹਯਾ।

ਤੈਨੂੰ ਐਤਨੀ ਮੱਤ ਸਿਖਾਇ ਰਹੇ ਪਰ ਤੂੰ ਵੱਟੇ ਦੇ ਵਾਂਗ ਅਭਿੱਜ ਰਹਯਾ।

ਸਾਡਾ ਦੀਨ ਬਿਅੰਤ ਸੁਖਾਂ ਦੀ ਨਿਧੀ ਤੂੰ ਸਿਦਕ ਯਕੀਨ ਦੇ ਨਾਲ ਗਹਯਾ।

ਧਰਮੱਗਯ ਸ਼ਾਹਬਾਜ ਮ੍ਰਿਗਿੰਦ ਪਾਸੋਂ, ਇਹ ਬੋਲ ਗਿਆ ਨਹੀਂ ਮੂਲ ਸਹਿਆ।

 

ਉੱਤਰ ਸ਼ਾਹਬਾਜ਼ ਸਿੰਘ, ਹੋਰ ਅਨੰਦ ਦੀ ਲੋੜ ਨਹੀਂ

ਜਿਨ ਖਾਲਸਾ ਧਰਮ ਦੀ ਸ਼ਰਨ ਗਹੀ ਉਹਨੂੰ ਚਾਹੀਦਾ ਹੋਰ ਅਨੰਦ ਨਹੀਂ।

ਘਟ ਨਾਮ ਦੀ ਜੋਤ ਜਗਾਈ ਜਿਨ੍ਹੇ ਉਹਨੂੰ ਚਾਹੀਦਾ ਚਾਨਣਾ ਚੰਦ ਨਹੀਂ।

ਜਿਹਨੂੰ ਨੀਉਂ ਕੇ ਲਾਲਾਂ ਦੀ ਖਾਨ ਮਿਲੀ ਸੁਖ ਪਾਵੇਗਾ ਹੋ ਕੇ ਬੁਲੰਦ ਨਹੀਂ।

ਸੱਚ ਬਾਤ ਕਹਾਂ ਜੇ ਨਾ ਰੰਜ ਕਰੋ ਮੈਨੂੰ ਆਪਦਾ ਦੀਨ ਪਸੰਦ ਨਹੀਂ।

 

ਸੋਰਠਾ॥

ਸੁਣ ਬਾਲਕ ਦਾ ਵਾਕ, ਮੁੱਲਾਂ ਹੋਰੀਂ ਸੜ ਗਏ।

ਹੋਵੇ ਕੌਣ ਨਪਾਕ ਆਖੇ ਦੀਨ ਪਸੰਦ ਨਹੀਂ।

 

ਹੇ ਸ਼ੈਤਾਨ! ਮੂਜ਼ੀ ਲੜਕੇ ਤਿਆਰ ਹੋ ਜਾ

ਪਵੰਗਮ ਛੰਦ॥

ਕਿਉਂ ਮੂਜ਼ੀ, ਸ਼ੈਤਾਨ ! ਮੂੰਹੋਂ ਕੀ ਬੋਲਿਆ?

ਕਾਫਰ ਹੋ ਬੇ-ਖੌਫ਼ ਕੁਫ਼ਰ ਕੀ ਤੋਲਿਆ?

ਨਹੀਂ ਤੈਨੂੰ ਮਾਲੂਮ ਫ਼ਖ਼ਰ ਇਸਲਾਮ ਦਾ?

ਨਹੀਂ ਇਸ ਵਿਚ ਮੁਕਾਮ ਫਜ਼ੂਲ ਕਲਾਮ ਦਾ।

ਮੰਨੀ ਜਾਈਏ ਹੁਕਮ ਨ ਤਰਕ ਉਠਾਈਏ।

ਜੋ ਕੁਝ ਕਿਹਾ ਕੁਰਾਨ ਸੀਸ ਪਰ ਚਾਹੀਏ।

ਜੋ ਕੁਝ ਸ਼ੱਕ ਲਿਆਇ ਤਾਂ ਕਾਫਰ ਹੋਵਸੀ।

ਗਰਦਨ-ਜ਼ਦਨੀ ਯੋਗ, ਜਾਨ ਉਹੋ ਖੋਵਸੀ।

126 / 173
Previous
Next