ਜਿਨੂੰ ਕਰੇਂ ਤੂੰ ਪਿਆਰ ਬੇਟਾ!
ਇਹ ਰੂਪ ਜੋਬਨ ਜਦੋਂ ਢਲੇਗਾ।
ਤਾਂ ਕੁਛ ਨ ਇਹ ਨਾਲ ਤਦ ਚਲੇਗਾ।
ਇਹ ਤਨ ਛੁੱਟੇਗਾ ਤੇ ਮਨ ਜਲੇਗਾ।
ਸਹੇਂਗਾ ਦੁੱਖੜੇ ਅਪਾਰ ਬੇਟਾ!
ਤੂੰ ਸੋਚ ਆਪਣੇ ਓ ਪੰਥ ਪਿਆਰੇ।
ਉਨ੍ਹਾਂ ਦੇ ਕਸ਼ਟਾਂ ਦੇ ਵਿਚ ਸਹਾਰੇ।
ਕਿਵੇਂ ਉਨ੍ਹਾਂ ਨੇ ਮੈਦਾਨ ਮਾਰੇ।
ਤਸੀਹੇ ਕਰੜੇ ਸਹਾਰ ਬੇਟਾ!
ਭਾਈ ਮਨੀ ਸਿੰਘ ਜੀ ਸਿਧਾਏ।
ਤੇ ਤਨ ਦੇ ਬੰਦ ਬੰਦ ਤਕ ਕਟਾਏ।
ਨ ਚੀਸ ਵੱਟੀ ਨਾ ਦਿਲ ਡੁਲਾਏ।
ਗਏ ਗੁਰੂ ਪੁਰ ਸਿਧਾਰ ਬੇਟਾ!
ਉਹ ਛੋਟੇ ਛੋਟੇ ਦੋ ਸਾਹਿਬਜ਼ਾਦੇ।
ਉਹ ਉੱਚੇ ਤਾਰੇ ਧਰਮ ਧੁਜਾ ਦੇ।
ਕਿਵੇਂ ਬਣੇ ਪੁੱਤ੍ਰ ਉਸ ਪਿਤਾ ਦੇ।
ਚਿਣੇ ਗਏ ਵਿਚ ਦੀਵਾਰ ਬੇਟਾ!
ਏ ਝੂਠੇ ਲਾਲਚ ਤੇ ਦੇਖ ਮਾਯਾ।
ਤੂੰ ਕਯੋਂ ਸੁਖਾਂ ਹੇਤ ਦਿਲ ਡੁਲਾਯਾ।
ਅਮੋਲ ਵਸਤੂ ਮਨੁੱਖ ਕਾਂਯਾ।
ਨ ਮਿਲ ਸਕੇ ਬਾਰ ਬਾਰ ਬੇਟਾ!
ਇਹ ਧਰਮ ਹੀ ਸ੍ਰੇਸ਼ਟ ਵਸਤੁ ਕਹੀਏ।
ਧਰਮ ਰਹੇ ਯਾਦ ਅਸੀਂ ਨ ਰਹੀਏ।
ਧਰਮ ਲਈ ਤਨ ਤੇ ਚੋਟ ਸਹੀਏ।
ਤੇ ਮਨ ਰਹੇ ਬਰਕਰਾਰ ਬੇਟਾ!
ਪਿਤਾ ਨੇ ਪੁੱਤਰ ਨੂੰ ਹੋਸ਼ ਵਿਚ ਲੈ ਆਂਦਾ
ਸੋਰਠੇ॥
ਸਿੱਖ ਪਿਤਾ ਦੇ ਤੀਰ, ਵਿੰਨ੍ਹ ਗਏ ਦਿਲ ਪੁੱਤਰ ਦਾ।
ਖੁੱਭੇ ਕਲੇਜਾ ਚੀਰ, ਥਾਉਂ ਬਣਾਈ ਧਰਮ ਹਿਤ।