ਬੋਲੇ ਤਦ ਬਲਬੀਰ, ਧਰਮ ਨਹੀਂ ਮੈਂ ਤਯਾਗਦਾ।
ਪੁਰਜੇ ਹੋਇ ਸਰੀਰ, ਤਦ ਪੀ ਸੱਟ ਸਹਾਰਸਾਂ।
ਕਿਥੋਂ ਤੀਕ ਅਖੀਰ, ਪਾਪੀ ਕਸ਼ਟ ਪੁਚਾਣਗੇ।
ਸਹਿ ਜਾਵਾਂਗਾ ਪੀੜ, ਸੱਚੇ ਧਰਮ ਪਿਆਰ ਵਿਚ।
ਸੂਬਾ ਹੋ ਦਿਲਗੀਰ, ਮੱਥੇ 'ਤੇ ਹੱਥ ਮਾਰਦਾ।
ਕੀਤੀ ਸਭ ਤਦਬੀਰ, ਓੜਕ ਨੂੰ ਆਖਦਾ।
ਕਰਕੇ ਅੱਖਾਂ ਲਾਲ, ਜੱਲਾਦਾਂ ਨੂੰ ਆਖਦਾ।
ਲੈ ਜਾਵੋ ਨੇ ਨਾਲ, ਮਾਰੋ ਚਰਖੀ ਚਾੜ੍ਹ ਕੇ।
ਸਿੱਖਾਂ ਅੱਗੇ ਦਾਲ, ਸਾਡੀ ਬਾਬਾ ਗਲੇ ਨਾ।
ਇਹੋ ਇਨ੍ਹਾਂ ਦੀ ਚਾਲ, ਧਰਮ ਹੇਤ ਤਨ ਤਯਾਗਦੇ।
ਤੁਰ ਪਏ ਭਗਤ ਵਿਸ਼ਾਲ ਬਲੀ ਚੜ੍ਹਨ ਨੂੰ ਧਰਮ ਪਰ।
ਸਿਮਰਨ ਦੀਨ ਦਿਆਲ, ਚੌਥੀ ਵਾਰੀ ਚੜ੍ਹੇ ਭੀ।
ਚੜ੍ਹੇ ਚੜ੍ਹੇ ਹੀ ਕਾਲ, ਕਸ਼ਟਾਂ ਦੇ ਵਿਚ ਹੋ ਗਏ।
ਜੱਸ ਦਾ ਦੀਵਾ ਬਾਲ, ਆਪ ਅਕਾਸ਼ੀਂ ਚੜ੍ਹ ਗਏ।