ਉਮਰ ਭਰ ਕੈਦ ਇਹ ਹੀ ਰਹੇਗੀ।
ਇਕ ਰੋਟੀ ਭੀ ਮੁਸ਼ਕਲ ਮਿਲੇਗੀ।
ਆਸਰਾ ਹੈ ਤੁਹਾਨੂੰ ਜਿਨ੍ਹਾਂ ਦਾ।
ਖੋਜ ਮੈਂ ਹਾਂ ਮੁਕਾਈ ਹੀ ਜਾਂਦਾ।
ਸਾਰ ਕੋਈ ਨਹੀਂ ਪਾ ਸਕੇਗਾ
ਚੱਲ ਕੇ ਇਥੇ ਨਹੀਂ ਆ ਸਕੇਗਾ।
ਪਹਿਰੇਦਾਰਾਂ ਨੇ ਆ ਜਾਲ ਪਾਇਆ।
ਹੁਕਮ ਮੰਨੂ ਦਾ ਕਰੜਾ ਸੁਣਾਇਆ।
ਸਿੱਖ ਸਭ ਲੱਗ ਚੁੱਕੇ ਟਿਕਾਣੇ।
ਕਿਉਂ ਰੁਲਾਓ ਸਜਾਏ ਅਞਾਣੇ।
ਚੱਲ ਕੇ ਇਸਲਾਮ ਦੀ ਸ਼ਰਨ ਆਵੇ?
ਵਾਂਗ ਹੂਰਾਂ ਦੇ ਜੀਵਨ ਬਿਤਾਵੋ।
ਖਾਕ ਜੰਗਲ ਦੀ ਕੀ ਛਾਨਣੀ ਜੇ?
ਐਸ਼ ਮਿਲਦੀ ਘਰੀਂ ਮਾਨਣੀ ਜੇ।
ਸੁਖਾਂ ਦਾ ਭੰਡਾਰ ਧਰਮ ਬਿਨਾਂ ਥੋਥਾ ਹੈ
ਸੱਤ੍ਯ ਧਰਮੀ ਤੇ ਸਿਦਕਾਂ ਦੀ ਟੋਲੀ।
ਨਾਲ ਧੀਰਜ ਦੇ ਇਹ ਵਾਕ ਬੋਲੀ:
"ਧਰਮ ਸਿੱਖੀ ਹੈ ਸਾਨੂੰ ਪਿਆਰਾ।
ਦੁੱਖ ਦਾ ਰਖਦੀਆਂ ਹਾਂ ਸਹਾਰਾ।
ਦੁੱਖ ਮਿਲੇ ਪਰ ਧਰਮ ਇਹ ਨਾ ਜਾਵੇ।
ਫਿਰ ਨ ਸਾਨੂੰ ਕੋਈ ਦੁੱਖ ਸਤਾਵੇ।
ਧਰਮ ਤਜ ਕੇ ਸੁਖਾਂ ਦਾ ਭੰਡਾਰਾ ।
ਰੰਚ ਭਰ ਭੀ ਨਹੀਂ ਹੈ ਪਿਆਰਾ।
ਬੀਰ ਸਾਡੇ ਨਹੀਂ ਮਰਨ ਵਾਲੇ।
ਉਹ ਹਨ ਵੈਰੀ ਨੂੰ ਹਤ ਕਰਨ ਵਾਲੇ।
ਜਾਕੇ ਸਾਡਾ ਸੁਨੇਹਾ ਪੁਚਾਓ।
ਖ੍ਯਾਲ ਕੱਚਾ ਦਿਲਾਂ ਤੋਂ ਹਟਾਓ।
ਧਰਮ ਸਾਡਾ ਦਮਾਂ ਤਕ ਨਿਭੇਗਾ।
ਸਿਦਕ ਸਾਡਾ ਸਦਾ ਤਕ ਰਹੇਗਾ"।