Back ArrowLogo
Info
Profile

ਤ੍ਰਾਹ ਤ੍ਰਾਹ ਖਲਕ ਸੁਣ ਸੁਣ ਹੈ ਕਰਦੀ।

ਕਰ ਸਕੇ ਕੁਝ ਨ ਪਰ ਤੈਥੋਂ ਡਰਦੀ।

ਵੇਖ ਦੁੱਖ ਲੋਗ ਹੋ ਹੋ ਪਸੀਨਾ।

ਬਹਿ ਕੇ ਨਿੰਦਨ ਕਰਮ ਏਹ ਕਮੀਨਾ।

ਹਾਲ ਮੰਨੂ ਨੂੰ ਦੁਖ ਦਾ ਸੁਣਾਵਨ।

ਵਾਸਤਾ ਜਾ ਕੇ ਅੱਲਾ ਦਾ ਪਾਵਨ।

ਪਰ ਓਹ ਪੱਥਰ ਦਾ ਦਿਲ ਬਣ ਰਿਹਾ ਸੀ।

ਕੁਝ ਨ ਸੁਣਦਾ ਕਿਸੇ ਦਾ ਕਿਹਾ ਸੀ।

ਅੰਤ ਚੜ੍ਹ ਪਾਲਕੀ ਵਿੱਚ ਆਇਆ।

ਆ ਕੇ 'ਸੋਹਲਾ ਓਹੋ ਹੀ ਸੁਣਾਇਆ।

ਹੁਣੇ ਮੌਤ ਢੇਰੀ ਕਰ ਦੇਵੇਗੀ

ਡਰ ਡਰਾਵਾ ਬਣਾ ਕੇ ਦਿਖਾਵੇ।

ਧਰਮ ਪਰ ਪਾਪ ਦਾ ਜਾਲ ਪਾਵੇ।

ਕਹਿੰਦਾ ਹੁਣ ਭੀ ਮੇਰੀ ਮੰਨ ਜਾਓ।

ਸੁਖ ਦਾ ਜੀਵਨ ਕੋਈ ਰੋਜ਼ ਪਾਓ।

ਨਹੀਂ ਤਾਂ ਸਮਝੋ ਕਿ ਹੈ ਮੌਤ ਨੇੜੇ।

ਹੁਕਮ ਮੇਰਾ ਕਰੇਗਾ ਨਬੇੜੇ।

ਮੇਰੇ ਹੁਕਮਾਂ ਦੀ ਬਾਕੀ ਹੈ ਦੇਰੀ।

ਕਰ ਦੇਵੇਗੀ ਹੁਣੇ ਮੌਤ ਢੇਰੀ।

ਸੁਣ ਕੇ ਪਾਪੀ ਦੇ ਏਹ ਬੋਲ ਸਾਰੇ।

ਨਾਲ ਧੀਰਜ ਸਿੰਘਣੀਆਂ ਸਹਾਰੇ।

 

ਧਰਮ ਰਹਿਆ ਤਾਂ ਸਭ ਕੁਝ ਰਹੇਗਾ

"ਕਹਿਣ ਪਾਪੀ ਪਰ੍ਹੇ ਦੂਰ ਹੋ ਜਾ।

ਪਿੱਛੇ ਹੋ ਕੇ ਅਸਾਥੋਂ ਖਲੋ ਜਾ।

ਤੂੰ ਕੀ ਜਾਤਾ ਕਮੀਨਾਂ ਅਸਾਂ ਨੂੰ।

ਲੋਭ ਲਾਲਚ ਦਿਖਾਵੇਂ ਜਿਨ੍ਹਾਂ ਨੂੰ।

ਸਾਡੇ ਘਰ ਓਹ ਪਦਾਰਥ ਨੇ ਆਏ।

ਜਿਹੜੇ ਸੁਪਨੇ ਦੇ ਵਿਚ ਤੂੰ ਨ ਪਾਏ।

ਧਰਮ ਅਰ ਸਿਦਕ ਸੱਚਾ ਸਹਾਈ।

ਜਿਸ ਤੋਂ ਚੰਗੀ ਨਹੀਂ ਚੀਜ਼ ਕਾਈ।

149 / 173
Previous
Next