ਰਾਤ ਵਿਚ ਕੀ ਪ੍ਰਭੂ ਕਰ ਦਏਗਾ।
ਬੇਗੁਨਾਹਾਂ ਨੂੰ ਛੁਡਵਾ ਲਏਗਾ।
ਅਕਾਲ ਪੁਰਖ ਨੇ ਮੀਰ ਮੰਨੂ ਦੀ ਅਨੀਤਿ ਨ ਹੋਣ ਦਿਤੀ।
ਖਾਲਸਾ ਦਲ ਨੇ ਸਿੰਘਣੀਆਂ ਛੁਡਾ ਲਿਆਂਦੀਆਂ
ਏਧਰ ਸਿੰਘਾਂ ਨੂੰ ਲੱਗਾ ਪਤਾ ਏ।
ਮੀਰ ਮੰਨੂ ਨੇ ਕੀਤਾ ਬੁਰਾ ਏ।
ਲੈ ਗਿਆ ਸਿੰਘਣੀਆਂ ਨੂੰ ਬਨ੍ਹਾ ਕੇ।
ਮਾਰਿਆ ਬੱਚਿਆਂ ਨੂੰ ਕੁਹਾ ਕੇ।
ਰੋਹ ਚੜ੍ਹਿਆ ਤੇ ਕਰੁਣਾ ਰੁਆਇਆ।
ਜੋੜ ਫੌਜਾਂ ਖਬਰ ਲੈਣ ਆਇਆ।
ਮੀਰ ਮੰਨੂ ਸੁਣੀ ਅਰ ਨ ਤੱਕੀ।
ਬਿੱਜ ਸਿਰ 'ਤੇ ਪਈ ਚਾਣ ਚੁੱਕੀ।
ਆ ਕੇ ਸਿੰਘਾਂ ਸਲੋਤਰ ਦਿਖਾਏ।
ਕਈ ਮਾਰੇ ਅਤੇ ਕਈ ਨਸਾਏ।
ਘੱਟਾ ਇਹਨਾਂ ਦੀ ਅੱਖਾਂ 'ਚ ਪਾ ਕੇ।
ਲੈ ਗਏ ਸਿੰਘਣੀਆਂ ਨੂੰ ਛੁਡਾ ਕੇ।
ਮੀਰ ਮੰਨੂ ਰਿਹਾ ਤੱਕਦਾ ਹੀ।
ਪੇਸ਼ ਚੱਲੇ ਨ ਇਸ ਵਕਤ ਕਾਈ।
ਮਨ ਦੀ ਮਨ ਵਿਚ ਰਹੀ ਪਾਪ ਨੀਤੀ।
ਖਾਲਸਾ ਦਲ ਨੇ ਸਭ ਚੌੜ ਕੀਤੀ।