Back ArrowLogo
Info
Profile

ਸਿੱਖੀ ਸਿਦਕ ਅਡੋਲਵਾਂ ਸੀ ਗੁਰ ਤੋਂ ਪਾਯਾ।

ਤਨ ਛੋਟਾ ਪਰ ਮਨ ਬੜਾ ਗੰਭੀਰ ਬਣਾਯਾ।

ਏਸੇ ਟੋਲੇ ਵਿੱਚ ਸੀ ਜੋ ਆਯਾ ਬੱਧਾ।

ਵਾਰੀ ਸਿਰ ਹੁਣ ਕਾਲ ਦਾ ਸਿਰ ਆਯਾ ਸੱਦਾ।

ਮਾਈ ਉਸ ਦੀ ਸੁਣ ਲਿਆ ਇਕਲੌਤਾ ਜਾਇਆ।

ਮੌਤ ਕਸਾਇਣ ਜ਼ਾਲਮਾਂ ਦੇ ਹੱਥ ਫੜਾਇਆ।

ਭਲਕੇ ਜਾਊ ਵੱਢਿਆ ਹੁਣ ਵਾਰੀ ਆਈ।

ਉਸ ਨੇ ਆ ਕੇ ਬਹੁੜੀ ਦਰਬਾਰ ਮਚਾਈ।

 

ਤਰਸ ਕਰੋ ਮਾਸੂਮ 'ਤੇ ਮੈਂ ਹਾੜੇ ਪਾਂਦੀ

“ਹਾੜਾ ਲੋਕੋ ਸਾਰਿਓ ਮੈਂ ਲੁੱਟੀ ਜਾਂਦੀ।

ਤਰਸ ਕਰੋ ਮਾਸੂਮ 'ਤੇ ਮੈਂ ਹਾੜੇ ਪਾਂਦੀ।

ਧੋਹੀ ਫਰੁੱਖ ਸ਼ਾਹ ਦੀ ਬੇ-ਅਦਲੀ ਭਾਰੀ।

ਭੁੱਲ ਭੁਲੇਖੇ ਹੋ ਗਈ ਤਾਂ ਜਾਸਾਂ ਮਾਰੀ।

ਬੱਚਾ ਧੋਖੇ ਮਾਰੀਏ ਮੈਂ ਦਿਆਂ ਦੁਹਾਈ।

ਇਸ ਇਕਲੌਤੇ ਲਾਲ ਦੀ ਮੈਂ ਸੱਕੀ ਮਾਈ।

ਧੋਖੇ ਆਇਆ ਬੱਚੜਾ, ਸਿੱਖਾਂ ਵਿਚ ਵੜਿਆ।

ਫਿਰਦਾ ਫਿਰਦਾ ਲਾਗੜੇ ਬੇਦੋਸਾ ਫੜਿਆ।

ਸਿੱਖ ਨਹੀਂ ਇਹ ਗੁਰੂ ਦਾ" ਕਿਉਂ ਮਾਰ ਮੁਕਾਓ?

ਮੈਂ ਤੱਤੀ ਦੇ ਢਿੱਡ ਨੂੰ ਕਿਉਂ ਲੰਬੂ ਲਾਓ।

ਰੰਡੀ ਬੁੱਢੀ ਮਰਾਂਗੀ ਪੁੱਤਰ ਦੇ ਹਾਵੇ।

ਹੇ ਰੱਬਾ ! ਮੈਂ ਦੀਨ ਨੂੰ ਕੌਣ ਖੱਟ ਖੁਆਵੇ।

ਸ਼ਾਹ ਸੁਲਤਾਨਾ ਸੱਚਿਆ ! ਕੁਝ ਤਰਸ ਕਮਾਵੀਂ।

ਰੰਡੀ ਨਾਰ ਗਰੀਬਣੀ ਦੇ ਲਹੂ ਨ ਨ੍ਹਾਵੀਂ।

ਏਹ ਬਿਦੋਸੀ ਜਿੰਦ ਹੈ। ਅਣਿਆਈ ਮਰਦੀ।

ਰੱਖੀਂ ਅੱਲ੍ਹਾ ਵਾਸਤੇ ਮੈਂ ਹਾੜਾ ਕਰਦੀ"।

 

ਬੱਚਾ ਇਸ ਨੂੰ ਦੇ ਦਿਓ ਇਹ ਮੋੜ ਲਿਜਾਏ

ਸੁਣ ਬੁੱਢੀ ਦੀ ਬਾਹੁੜੀ ਸ਼ਾਹ ਹੁਕਮ ਚੜ੍ਹਾਏ।

ਬੱਚਾ ਇਸ ਨੂੰ ਦੇ ਦਿਓ ਇਹ ਮੋੜ ਲਿਜਾਏ।

ਪਕੜ ਕਸਾਈ ਖਾਨਿਓਂ ਬਾਲਕ ਮੰਗਵਾਯਾ।

ਹਾਉਕੇ ਭਰਦੀ ਬੁੱਢੜੀ ਦੇ ਹੱਥ ਫੜਾਯਾ।

156 / 173
Previous
Next