Back ArrowLogo
Info
Profile

ਮੇਰੇ ਸਦਕੇ ਹੋਣ ਵਿਚ ਕਿਉਂ ਡੱਕੇ ਪਾਏ

ਹੱਕਾ ਬੱਕਾ ਹੋਇ ਕੇ ਓਹ ਬਾਲ ਪੁਛਾਂਦਾ।

ਮੈਨੂੰ ਕਾਹਦੇ ਵਾਸਤੇ ਹੈ ਮੋੜ ਲਿਆਂਦਾ?

ਸਾਰੇ ਸਿੱਖ ਸ਼ਹੀਦ ਹੋ ਗੁਰਪੁਰੀ ਸਿਧਾਏ।

ਮੇਰੇ ਸਦਕੇ ਹੋਣ ਵਿਚ ਕਿਉਂ ਡੱਕੇ ਪਾਏ?

 

ਹੋ ਲੜਕੇ ! ਤੇਰੀ ਮਾਂ ਕਹਿੰਦੀ ਹੈ 'ਤੂੰ ਸਿੱਖ ਨਹੀਂ”

ਸ਼ਾਹ ਕਹੇ ਸੁਣ ਬੱਚਿਆ "ਏਹ ਤੇਰੀ ਮਾਈ।

ਪਾਈ ਆ ਦਰਬਾਰ ਵਿਚ ਇਸ ਹਾਲ ਦੁਹਾਈ।

ਪੁੱਤਰ ਮੇਰਾ ਸਿੱਖ ਨਹੀਂ ਬੇ-ਦੋਸਾ ਮਰਦਾ।

ਇਸ ਖਾਤਰ ਮੈਂ ਤੁਧਨੂੰ ਹਾਂ ਮਾਫ਼ੀ ਕਰਦਾ"।

 

ਕੌਣ ਕਹਿੰਦਾ ਹੈ 'ਮੈਂ ਸਿੱਖ ਨਹੀਂ? ਸਿੱਖ ਝੂਠ ਨਹੀਂ ਬੋਲਦੇ।

ਮੈਂ ਜਾਨ ਬਚਾਉਣ ਲਈ ਝੂਠ ਕਿਉਂ ਆਖਾਂ?"

ਕੰਨਾਂ 'ਤੇ ਧਰ ਹੱਥ ਨੂੰ ਗੁਰ ਲਾਲ ਸੁਣਾਂਦਾ।

"ਕੀ ਮੈਂ ਸਿੱਖ ਨ ਗੁਰੂ ਦਾ? ਇਹ ਕੇਹੜਾ ਆਂਹਦਾ?

ਮਮਤਾ ਮੋਹ ਵਿਚ ਅੰਧ ਹੈ ਏਹ ਮੇਰੀ ਮਾਈ।

ਪੁੱਤ ਬਚਾਵਨ ਵਾਸਤੇ ਇਨ ਝੂਠ ਸੁਣਾਈ।

ਮੈਂ ਸਤਿਗੁਰ ਦਾ ਸਿੱਖ ਹਾਂ ਇਹ ਸੱਚੀ ਬਾਣੀ।

ਕਹਿ ਕੇ ਝੂਠ ਨ ਮੂਲ ਮੈਂ ਹੈ ਜਾਨ ਬਚਾਣੀ।

ਸਿੱਖਾਂ ਦੇ ਵਿਚ ਝੂਠ ਨੂੰ ਨਹੀਂ ਬੋਲੇ ਕੋਈ।

ਇਹ ਮਾਈ ਵਿਚ ਮੋਹ ਦੇ ਸ਼ੁਦਾਇਣ ਹੋਈ।

ਘੱਲੋ ਮੈਨੂੰ ਮੋੜ ਕੇ ਹੁਣ ਓਸ ਠਿਕਾਣੇ।

ਕੂੜੀ ਦੁਨੀਆਂ ਹੇਤ ਮੈਂ ਨਹੀਂ ਪ੍ਰਾਣ ਬਚਾਣੇ।

ਸਿੱਖ ਸ਼ਹੀਦੀ ਪਾਇ ਕੇ ਜਿਉਂ ਹੋਰ ਸਿਧਾਰੇ।

ਮੈਂ ਭੀ ਤਿਉਂ ਹੈ ਜਾਵਣਾ ਓਸ ਗੁਰੂ ਦੁਆਰੇ"।

ਸ਼ਾਹ ਅਚੰਭਾ ਹੋ ਗਿਆ ਸੁਣ ਬੋਲੇ ਸੱਚੇ।

ਮਰਨੋਂ ਰਤਾ ਨ ਸੰਗਦੇ ਸਿੱਖਾਂ ਦੇ ਬੱਚੇ।

ਧਰਮ ਇਨ੍ਹਾਂ ਦਾ ਪ੍ਰੇਮ ਹੈ ਅਰ ਪ੍ਰਾਣ ਘੁਮਾਣਾ।

ਸੱਚ ਸਿਦਕ ਅਰ ਧਰਮ ਵਿਚ ਗੁਰਪੁਰ ਨੂੰ ਜਾਣਾ।

157 / 173
Previous
Next