ਸੱਚ ਕਹਿ ਕੇ ਸਦਾ ਦੇ ਸੁਖ ਪਾ ਲਏ
ਪਾਇ ਇਸ਼ਾਰਾ ਸ਼ਾਹ ਦਾ ਜੱਲਾਦਾਂ ਫੜਿਆ।
ਕਤਲਗਾਹ ਵਿਚ ਲਾਲ ਨੂੰ ਦੁਬਾਰਾ ਖੜਿਆ।
ਮੂੰਹੋਂ ਕਹਿ ਗੁਰ ਲਾਲ ਨੇ ਪਾ ਲਈ ਸ਼ਹੀਦੀ।
ਦੁਨੀਆਂ ਨੂੰ ਦਿਖਲਾ ਗਿਆ ਸੱਚ ਪੀਰ ਮੁਰੀਦੀ।
ਚਾਨਣ ਸ੍ਰੀ ਦਸਮੇਸ਼ ਦੇ ਸਿਰ ਆਪ ਕਟਾਇਆ।
ਚਮਕਣ ਨੂੰ ਆਕਾਸ਼ ਵਿਚ ਜਾ ਡੇਰਾ ਪਾਇਆ।
ਉੱਚਾ ਹੋਇਆ ਜਗਤ ਤੋਂ ਸਤਿ ਧਰਮ ਕਮਾ ਕੇ।
ਰੋਸ਼ਨ ਹੋਇਆ ਜਹਾਨ ਵਿੱਚ ਸਿਰ ਤਲੀ ਟਿਕਾ ਕੇ।
ਪਾ ਲੀਤੇ ਸੁਖ ਸਦਾ ਦੇ ਕਹਿ ਸੱਚੀ ਬਾਣੀ।
ਚਾਹੀ ਨਹੀਂ ਅਸੱਤ ਨਾਲ਼ ਪਰ ਜਿੰਦ ਬਚਾਣੀ।
ਗੋਦੀ ਮਾਤਾ ਸਾਹਿਬ ਦੀ ਜਾ ਸੀਸ ਟਿਕਾਇਆ।
ਪੱਲੇ ਬੱਧਾ ਸੱਚ ਨੂੰ ਪਰਲੋਕ ਸਿਧਾਇਆ।