ਹੂਰਾਂ ਤੇ ਗਿਲਮਾਨ ਦਾ ਦੱਸੇਂ ਲਿਸ਼ਕਾਰਾ।
ਕਾਮੀ ਪੁਰਸ਼ਾਂ ਵਾਸਤੇ ਉਹ ਹੋਗੁ ਪਿਆਰਾ।
ਸੰਤ ਉਨ੍ਹਾਂ ਦੇ ਰੱਖਦੇ ਨਹਿਂ ਮੂਲ ਸਹਾਰਾ।
ਨਰਕ ਸੁਰਗ ਤੋਂ ਅਸਾਂ ਨੇ ਕਰ ਲਿਆ ਕਨਾਰਾ।
ਦੁਨੀਆਂ ਦੀ ਸੁਖ ਸੰਪਦਾ ਦੀ ਚਾਹ ਰਤੀ ਨਾ।
ਧਰਮ ਵਿਚ ਸੁਖ ਭੋਗਣੇ ਏਹ ਕੰਮ ਕਮੀਨਾਂ।
ਲਾਲੋਂ ਕੱਚ ਵਿਹਾਝ ਕੇ ਕੰਮ ਕੇਹੜੇ ਜੀਨਾ।
ਸੱਚਾ ਨਾਮ ਅਸਾਡੜਾ ਹੈ ਮਾਲ ਖਜੀਨਾ।
ਧਰਮ ਛੋੜ ਧਨ ਜੋੜਿਆ ਕਿਸ ਕੰਮ ਕਮਾਯਾ।
ਅੱਗੇ ਜਾਂਦਿਆਂ ਤੁਰੇਗੀ ਇਹ ਨਾਲ ਨ ਮਾਯਾ।
ਧਰਮ ਸਹਾਈ ਹੋਇਗਾ ਜਦ ਸੱਦ ਬੁਲਾਇਆ।
ਭੋਗਾਂ ਹੇਤ ਨ ਜਾਇਗਾ ਇਹ ਧਰਮ ਗਵਾਯਾ।
ਸਤਿਗੁਰ ਨਾਨਕ ਦੇਵ ਨੇ ਜੋ ਲਾਈ ਵਾੜੀ।
ਉਸ ਦੀ ਕਰਣੀ ਪਾਲਣਾ ਇਹ ਕਾਰ ਅਸਾੜੀ।
ਸਿਰ ਤਕ ਉਸ ਤੋਂ ਵਾਰ ਕੇ ਕਰਨੀ ਰਖਵਾਰੀ।
ਝੰਡਾ ਅਟੱਲ ਝੁਲਾਵਣਾ ਸੰਸਾਰ ਮਝਾਰੀ।
ਸੰਗਤ ਦੀ ਬਾਂਹ ਫੜ ਲਈ ਛੱਡੀ ਨਾ ਜਾਏ।
ਕਰਨ ਉਨ੍ਹਾਂ ਦੀ ਰੱਖਿਆ ਦੁਨੀਆਂ ਵਿਚ ਆਏ।
ਸੱਤ੍ਯ ਧਰਮ ਦੇ ਵਾਸਤੇ ਕਰਤਾਰ ਘਲਾਏ।
ਸੱਚੇ ਬੂਟੇ ਸਿੰਜਣੇ ਗੁਰੂ ਨਾਨਕ ਲਾਏ।
ਪਰਜਾ ਕੋਹ ਕੋਹ ਲਹੂ ਦੀ ਤੂੰ ਨਦੀ ਵਹਾਈ।
ਤੇਰੀ ਤਿੱਖੀ ਛੁਰੀ ਦੀ ਫਿਰ ਰਹੀ ਦੁਹਾਈ।
ਤੋਬਾ ਤੋਬ ਪੁਕਾਰਦੀ ਹੈ ਖਲਕ ਖੁਦਾਈ।
ਰਾਜੇ ਹੁੰਦੇ ਮਾਪੜੇ ਪਰਜਾ ਔਲਾਦ।
ਮਾਪੇ ਕਰਨ ਉਲਾਦ ਨੂੰ ਜੇਕਰ ਬਰਬਾਦ।
ਵਿਚ ਸੱਚੀ ਦਰਗਾਹ ਦੇ ਕੀ ਹੋਸੀ ਦਾਦ?
ਪੈਰ ਕੁਹਾੜਾ ਮਾਰਨਾ, ਇਹ ਛਡ ਦੇ ਵਾਦ।
ਅਕਬਰ ਪੜਦਾਦਾ ਤੁਧ ਦਾ ਸੀ ਮੁਸਲਮਾਣ।
ਤੂੰ ਐਡੀ ਕਿਉਂ ਭੋਲਿਆ ! ਹੈ ਅੱਤ ਉਠਾਈ।
ਹਿੰਦੂ ਮੁਸਲਮਾਣ ਦਾ ਕਰਦਾ ਸੀ ਮਾਣ।